ਪੱਤਰ ਪ੍ਰੇਰਕ
ਰਾਜਪੁਰਾ, 23 ਅਪਰੈਲ
ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਵਿੱਚ ਕਾਲਜ ਦੇ ਪ੍ਰਿੰਸੀਪਲ ਡਾ. ਅਸ਼ਵਨੀ ਕੁਮਾਰ ਵਰਮਾ ਅਤੇ ਡਾਇਰੈਕਟਰ ਸੁਖਬੀਰ ਸਿੰਘ ਥਿੰਦ ਦੀ ਅਗਵਾਈ ਵਿੱਚ ‘ਵਿਸ਼ਵ ਕਿਤਾਬ ਦਿਵਸ’ ਮਨਾਇਆ ਗਿਆ। ਇਸ ਮੌਕੇ ਹਿੰਦੀ ਵਿਭਾਗ ਦੇ ਮੁਖੀ ਡਾ. ਸੁਰੇਸ਼ ਨਾਇਕ, ਪ੍ਰੋ. ਮੂਜਾ ਅਗਰਵਾਲ ਸਮੇਤ ਹੋਰਾਂ ਨੇ ਅਜੋਕੇ ਤਕਨਾਲੋਜੀ ਯੁੱਗ ਵਿੱਚ ਕਿਤਾਬਾਂ ਦੀ ਮਹੱਤਤਾ ਬਾਰੇ ਵੈਬਿਨਾਰ ਰਾਹੀਂ ਚਾਨਣਾਂ ਪਾਇਆ। ਉਨ੍ਹਾਂ ਨੇ ਇਤਿਹਾਸਕ ਸੰਦਰਭ ਦੇ ਹਵਾਲੇ ਨਾਲ ਕਿਤਾਬਾਂ ਦੇ ਮਹੱਤਵ ’ਤੇ ਵਿਚਾਰ ਰੱਖਦਿਆਂ ਹਰ ਮਨੁੱਖ ਨੂੰ ਕਿਤਾਬ ਪੜ੍ਹਨ ਤੇ ਸੰਭਾਲਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰੋ. ਤ੍ਰਿਸ਼ਨਦੀਪ ਸਿੰਘ ਗਰੇਵਾਲ, ਪ੍ਰੋ. ਰਮਨਦੀਪ ਸਿੰਘ ਸੋਢੀ, ਪ੍ਰੋ. ਦਲਜੀਤ ਸਿੰਘ, ਪ੍ਰੋ. ਸੰਦੀਪ ਸਿੰਘ ਸਮੇਤ ਹੋਰਨਾਂ ਨੇ ਵਿਚਾਰ ਪ੍ਰਗਟ ਕੀਤੇ।
ਪੌਦੇ ਲਗਾ ਕੇ ਧਰਤੀ ਦਿਵਸ ਮਨਾਇਆ
ਪਟਿਆਲਾ (ਖੇਤਰੀ ਪ੍ਰਤੀਨਿਧ): ਅੱਜ ‘ਧਰਤੀ ਦਿਵਸ’ ਦੇ ਮੌਕੇ ਇਲੀਟ ਚੈਰੀਟੇਬਲ ਕਲੱਬ ਵੱਲੋਂ ਕਲੱਬ ਦੀ ਪ੍ਰਧਾਨ ਗੁਨਪ੍ਰੀਤ ਕੋਹਲੀ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਕਲੱਬ ਮੈਂਬਰਾਂ ਵੱਲੋਂ ਗਮਲਿਆਂ ਨੂੰ ਪੇਂਟ ਅਤੇ ਫਾਲਤੂ ਪਲਾਸਟਿਕ ਨੂੰ ਦੁਬਾਰਾ ਵਰਤੋਂ ਵਿੱਚ ਲਿਆ ਕੇ ਪੌਦੇ ਲਗਾਏ। ਇਸ ਮੌਕੇ ਪਰਮਜੀਤ ਚੱਢਾ, ਗੁਰਬਲ ਕੌਰ, ਰੁਚੀ ਨਰੂਲਾ, ਸੁਖਵਿੰਦਰ, ਮਮਤਾ ਜੱਗੀ, ਡਾ. ਗੁਨਪ੍ਰੀਤ ਕਾਹਲੋਂ, ਰੇਨੂੰ ਗੋਇਲ ਤੇ ਅਲਕਾ ਆਦਿ ਸ਼ਾਮਲ ਸਨ।