ਸਰਬਜੀਤ ਸਿੰਘ ਭੰਗੂ
ਪਟਿਆਲਾ, 30 ਦਸੰਬਰ
ਯੂਥ ਕਾਂਗਰਸ ਦੇ ਪੰਜਾਬ ਦੇ ਮੀਤ ਪ੍ਰਧਾਨ ਮੋਹਿਤ ਮਹਿੰਦਰਾ ਵਲੋਂ ਹਲਕਾ ਪਟਿਆਲਾ ਦਿਹਾਤੀ ਤੋਂ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੇ ਪੁੱੱਤਰ ਮੋਹਿਤ ਮਹਿੰਦਰਾ ਆਪਣੇ ਲੋਤ ਹਿਤੂ ਸੁਭਾਅ ਕਾਰਨ ਹਲਕੇ ਵਿੱਚ ਹਰਮਨ ਪਿਆਰੇ ਹਨ। ਜਿਨ੍ਹਾਂ ਨੇ ਦੱਸਿਆ ਕਿ ਇਸ ਹਲਕੇ ਦੇ ਦਿਹਾਤੀ ਤੇ ਕੁਝ ਸ਼ਹਿਰੀ ਇਲਾਕਿਆਂ `ਚ 400 ਕਰੋੜ ਤੋਂ ਵੀ ਵੱਧ ਦੇ ਵਿਕਾਸ ਕਾਰਜ਼ ਕਰਵਾਏ ਜਾ ਰਹੇ ਹਨ। ਇਸੇ ਦੌਰਾਨ ਅੱਜ ਬਾਬੂ ਸਿੰਘ ਕਲੋਨੀ ਤੇ ਪਿੰਡ ਰੋੜੇਵਾਲ ’ਚ ਵੀ ਉਨ੍ਹਾਂ ਨੇ ਮੀਟਿੰਗਾਂ ਕੀਤੀਆਂ। ਜਿਸ ਦੌਰਾਨ ਅਕਾਲੀ ਦਲ ਨਾਲ਼ ਸਬੰਧਤ ਕਈ ਪਰਿਵਾਰ ਕਾਂਗਰਸ ’ਚ ਸ਼ਾਮਲ ਹੋਏ। ਜਿਨ੍ਹਾਂ ਨੂੰ ਪਾਰਟੀ ਵਿਚ ਸ਼ਾਮਲ ਕਰਦਿਆਂ, ਮੋਹਿਤ ਮਹਿੰਦਰਾ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਪਿਤਾ ਬ੍ਰਹਮ ਮਹਿੰਦਰਾ ਵੱਲੋਂ ਹਲਕੇ ਦੇ ਕਰਵਾਏ ਗਏ ਸਰਵਪੱਖੀ ਵਿਕਾਸ ਦੇ ਚੱਲਦਿਆਂ ਲੋਕਾਂ ਵੱਲੋਂ ਭਰਵਾਂ ਸਹਿਯੋਗ ਮਿਲ ਰਿਹਾ ਹੈ।