ਪੱਤਰ ਪ੍ਰੇਰਕ
ਘਨੌਰ, 23 ਜਨਵਰੀ
ਹਲਕਾ ਘਨੌਰ ਤੋਂ ‘ਸੰਯੁਕਤ ਸਮਾਜ ਮੋਰਚੇ’ ਅਤੇ ‘ਸੰਯੁਕਤ ਸੰਘਰਸ਼ ਪਾਰਟੀ’ ਦੇ ਸਾਂਝੇ ਉਮੀਦਵਾਰ ਐਡਵੋਕੇਟ ਪ੍ਰੇਮ ਸਿੰਘ ਭੰਗੂ ਵੱਲੋਂ ਮੋਰਚੇ ਦੇ ਆਗੂਆਂ ਨਾਲ ਪਿੰਡ ਸਰਾਲਾ ਕਲਾਂ, ਸਰਾਲਾ ਖੁਰਦ, ਕਮਾਲਪੁਰ, ਕਪੂਰੀ, ਸੌਟਾਂ, ਰਾਮਪੁਰ ਅਤੇ ਹਰਪਾਲਾਂ ਸਮੇਤ ਹੋਰਨਾਂ ਪਿੰਡਾਂ ਵਿੱਚ ਨੁੱਕੜ ਮੀਟਿੰਗਾਂ ਕੀਤੀਆਂ ਗਈਆਂ। ਇਸੇ ਦੌਰਾਨ ਭੰਗੂ ਨੂੰ ਪਿੰਡ ਕਪੂਰੀ ਵਾਸੀਆਂ ਵੱਲੋਂ ਲੱਡੂਆਂ ਨਾਲ ਤੋਲਿਆ ਗਿਆ। ਮੋਰਚੇ ਦੇ ਉਮੀਦਵਾਰ ਪ੍ਰੇਮ ਸਿੰਘ ਭੰਗੂ ਨੇ ਕਿਹਾ,‘ ਪੰਜਾਬ ’ਚ ਮੋਰਚੇ ਦੀ ਸਰਕਾਰ ਬਣਨ ’ਤੇ ਜੋ ਵਾਅਦੇ ਅਸੀਂ ਲੋਕਾਂ ਨਾਲ ਕਰਾਂਗੇ, ਉਨ੍ਹਾਂ ਨੂੰ ਕਾਨੂੰਨੀ ਰੂਪ ਦੇਵਾਂਗੇ।’ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਰਵਾਇਤੀ ਪਾਰਟੀਆਂ ਦੇ ਜਾਲ ਵਿੱਚੋਂ ਨਿਕਲ ਕੇ ਕਿਸਾਨ ਮੋਰਚੇ ਦੇ ਉਮੀਦਵਾਰਾਂ ਦੇ ਹੱਕ ਵਿੱਚ ਸਮਰਥਨ ਦੇਣ। ਇਸ ਮੌਕੇ ਚਰਨਜੀਤ ਸਿੰਘ ਝੁੰਗੀਆਂ, ਪਵਨ ਕੁਮਾਰ ਸੋਗਲਪੁਰ, ਹਰਵਿੰਦਰ ਸਿੰਘ ਮਿੱਠੂ ਉਕਸੀ, ਗੁਰਦੀਪ ਸਿੰਘ ਰੁੜਕੀ, ਹਰਨੇਕ ਸਿੰਘ ਕਪੂਰੀ, ਸਮੇਤ ਹੋਰ ਮੌਜੂਦ ਸਨ।
ਬੂਟਾ ਸਿੰਘ ਸ਼ਾਦੀਪੁਰ ਵੱਲੋਂ ਘਰ ਘਰ ਚੋਣ ਪ੍ਰਚਾਰ ਸ਼ੁਰੂ
ਦੇਵੀਗੜ੍ਹ (ਨਿੱਜੀ ਪੱਤਰ ਪ੍ਰੇਰਕ): ਹਲਕਾ ਸਨੌਰ ਤੋਂ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਬੂਟਾ ਸਿੰਘ ਸ਼ਾਦੀਪੁਰ ਨੇ ਆਪਣੀ ਚੋਣ ਮੁਹਿੰਮ ਸ਼ੁਰੂ ਕਰਦਿਆਂ ਹੋਇਆਂ ਘਰ ਘਰ ਚੋਣ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ ਉਨ੍ਹਾਂ ਪਿੰਡ ਮਗਰ ਸਾਹਿਬ, ਈਸਰਹੇੜੀ ,ਚੁਹਟ ,ਕਛਵੀ ,ਫਰੀਦਪੁਰ ਵਿੱਚ ਘਰ ਘਰ ਜਾ ਕੇ ਵੋਟਾਂ ਮੰਗੀਆਂ ਇਸ ਮੌਕੇ ਬੂਟਾ ਸਿੰਘ ਸ਼ਾਦੀਪੁਰ ਨੇ ਕਿਹਾ ਕਿ ਪੰਜਾਬ ਅੰਦਰ ਲੋਕ ਰਵਾਇਤੀ ਪਾਰਟੀਆਂ ਤੋਂ ਅੱਕ ਚੁੱਕੇ ਹਨ ਜਿਸ ਕਾਰਨ ਉਨ੍ਹਾਂ ਨੂੰ ਪਿੰਡਾਂ ਵਿੱਚ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਇਸ ਮੌਕੇ ਉਨ੍ਹਾਂ ਨਾਲ ਬਲਵਿੰਦਰ ਸਿੰਘ ਲੁਹੋਰੀਆ,ਧਨਵੰਤ ਸਿੰਘ ਨਿਰਮਾਣ ,ਕਰਨੈਲ ਸਿੰਘ ,ਸਤਨਾਮ ਸਿੰਘ ਮਗਰ ਸਾਹਿਬ,ਗੁਰਮੀਤ ਸਿੰਘ ਇਸਰੇਹੜੀ ,ਦੀਦਾਰ ਸਿੰਘ,ਗੋਲਡੀ ਈਸਰਹੇੜੀ,ਉਜਾਗਰ ਸਿੰਘ ,ਗੁਰਜੀਤ ਸਿੰਘ ਸ਼ਾਦੀਪੁਰ, ਗੁਰਮੇਲ ਸਿੰਘ,ਲਵੀ ਸੰਧੂ, ਸੁਖਜਿੰਦਰ ਸਿੰਘ,ਜਰਨੈਲ ਸਿੰਘ, ਹੈਪੀ ਕੁੱਪੀਆਂ ਤੋਂ ਇਲਾਵਾ ਕਿਸਾਨ ਹਾਜ਼ਰ ਸਨ।