ਨਿੱਜੀ ਪੱਤਰ ਪ੍ਰੇਰਕ
ਭਾਦਸੋਂ, 11 ਸਤੰਬਰ
ਹਲਕਾ ਪਟਿਆਲਾ ਦਿਹਾਤੀ ਦੇ ਪਿੰਡ ਆਲੋਵਾਲ ਵਿਕਾਸ ਪੱਖੋਂ ਇੱਕ ਨਮੂਨੇ ਦਾ ਪਿੰਡ ਬਣਦਾ ਜਾ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੋਹਿਤ ਮਹਿੰਦਰਾ (ਵਾਈਸ ਪ੍ਰਧਾਨ ਯੂਥ ਕਾਂਗਰਸ) ਨੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣ ਉਪਰੰਤ ਕੀਤਾ। ਉਨ੍ਹਾਂ ਕਿਹਾ ਕਿ ਪਿੰਡ ਆਲੋਵਾਲ ਨੂੰ 1.85 ਕਰੋੜ ਦੀਆਂ ਗਰਾਂਟਾਂ ਦਿੱਤੀਆਂ ਗਈਆਂ ਹਨ, ਜਿਸ ਵਿਚੋਂ ਅੱਜ ਗ੍ਰਾਮ ਪੰਚਾਇਤ ਨੂੰ 65 ਲੱਖ ਦੇ ਵਿਕਾਸ ਕਾਰਜਾਂ ਲਈ ਚੈੱਕ ਭੇਟ ਕੀਤੇ ਹਨ। ਉਨ੍ਹਾਂ 25 ਲੱਖ ਦੀ ਗਰਾਂਟ ਪ੍ਰਾਇਮਰੀ ਸਕੂਲ, 10 ਲੱਖ ਦੀ ਗਰਾਂਟ ਧਰਮਸ਼ਾਲਾ, 10 ਲੱਖ ਰੁਪਏ ਦੀ ਗ੍ਰਾਂਟ ਸ਼ਮਸ਼ਾਨ ਘਾਟ, 10 ਲੱਖ ਦੀ ਗਰਾਂਟ ਟੋਭੇ ਦੇ ਆਲੇ-ਦੁਆਲੇ ਲਈ, 10 ਲੱਖ ਦੀ ਗਰਾਂਟ ਪਸ਼ੂ ਡਿਸਪੈਂਸਰੀ, 2.50 ਲੱਖ ਦੀ ਗਰਾਂਟ ਐਸ ਸੀ ਧਰਮਸ਼ਾਲਾ ਤੇ ਨੌਜਵਾਨਾਂ ਨੂੰ ਜਿਮ ਦਾ ਸਾਮਾਨ ਦੇਣ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਪਿੰਡ ਆਲੋਵਾਲ ਵਿਚ 1.50 ਕਰੋੜ ਦੀ ਲਾਗਤ ਨਾਲ 5 ਏਕੜ ਵਿਚ ਖੇਡ ਸਟੇਡੀਅਮ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਸਰਪੰਚ ਪ੍ਰਮੋਦ ਭਾਰਦਵਾਜ ਨੇ ਮੋਹਿਤ ਮਹਿੰਦਰਾ ਵਾਈਸ ਪ੍ਰਧਾਨ ਯੂਥ ਕਾਂਗਰਸ, ਬਹਾਦਰ ਖਾਨ ਪੀ ਏ ਕੈਬਨਿਟ ਦਾ ਪਿੰਡ ਪਹੁੰਚਣ ’ਤੇ ਧੰਨਵਾਦ ਕੀਤਾ।