ਪਟਿਆਲਾ: ਯੂਥ ਕਾਂਗਰਸ ਦਾ ਸੂਬਾਈ ਮੀਤ ਪ੍ਰਧਾਨ ਬਣਾਏ ਜਾਣ ’ਤੇ ਪਾਰਟੀ ਦੇ ਆਗੂਆਂ ਤੇ ਵਰਕਰਾਂ ਵੱਲੋਂ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੇ ਪੁੱਤਰ ਮੋਹਿਤ ਮਹਿੰਦਰਾ ਦਾ ਸਨਮਾਨ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਸਮੇਂ ਦੌਰਾਨ ਹੋਈਆਂ ਪੰਜਾਬ ਯੂਥ ਕਾਂਗਰਸ ਦੀਆਂ ਸੂਬਾਈ ਚੋਣਾਂ ਦੌਰਾਨ ਸਭ ਤੋਂ ਵੱਧ ਵੋਟਾਂ ਲੈ ਕੇ ਮੋਹਿਤ ਯੂਥ ਕਾਂਗਰਸ ਦਾ ਸੂਬਾਈ ਜਨਰਲ ਸਕੱਤਰ ਬਣਿਆ ਸੀ। ਉਸ ਵੱਲੋਂ ਪਾਰਟੀ ਲਈ ਕੀਤੇ ਗਏ ਕੰਮਾਂ ਨੂੰ ਵੇਖਦੇ ਹੋਏ ਹੁਣ ਪੰਜਾਬ ਯੂਥ ਕਾਂਗਰਸ ਦੀ ਲੀਡਰਸ਼ਿਪ ਨੇ ਮੋਹਿਤ ਨੂੰ ਸੂਬਾਈ ਮੀਤ ਪ੍ਰਧਾਨ ਨਿਯੁਕਤ ਕੀਤਾ ਹੈ। ਇਸ ਫ਼ੈਸਲੇ ਮਗਰੋਂ ਪਾਰਟੀ ਦਾ ਧੰਨਵਾਦ ਕਰਦਿਆਂ ਮੋਹਿਤ ਨੇ ਹੋਰ ਜ਼ਿਆਦਾ ਤਨਦੇਹੀ ਨਾਲ ਕੰਮ ਕਰਨ ਦਾ ਭਰੋਸਾ ਦਿਵਾਇਆ। ਮੀਤ ਪ੍ਰਧਾਨਗੀ ਦਾ ਨਵਾਂ ਅਹੁਦਾ ਮਿਲਣ ’ਤੇ ਯੂਥ ਕਾਂਗਰਸ ਦੇ ਸੂਬਾਈ ਆਗੂ ਮਦਨ ਭਾਰਦਵਾਜ ਆਲੋਵਾਲ ਸਣੇ ਹੋਰਨਾਂ ਆਗੂਆਂ, ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਿਤੀ ਮੈਂਬਰਾਂ, ਪੰਚਾਂ ਦੇ ਸਰਪੰਚਾਂ ਨੇ ਮੋਹਿਤ ਮਹਿੰਦਰਾ ਦਾ ਸਨਮਾਨ ਕੀਤਾ। -ਖੇਤਰੀ ਪ੍ਰਤੀਨਿਧ