ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 17 ਨਵੰਬਰ
ਹਲਕਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਅੱਜ ਸਥਾਨਕ ਸਬਜ਼ੀ ਮੰਡੀ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨੇ ਇੱਥੇ ਕੰਮ ਕਰ ਰਹੇ ਆੜ੍ਹਤੀਆਂ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਵਿਧਾਇਕ ਕੰਬੋਜ ਨੇ ਇੱਕ-ਦੋ ਸਮੱਸਿਆਵਾਂ ਦਾ ਮੌਕੇ ’ਤੇ ਹੀ ਨਿਪਟਾਰਾ ਕਰ ਦਿੱਤਾ। ਇਸ ਮੌਕੇ ਆੜ੍ਹਤੀਆਂ ਨੇ ਦੱਸਿਆ ਕਿ ਮੰਡੀ ਵਿੱਚ ਬਣਿਆ ਸ਼ੈੱਡ ਛੋਟਾ ਹੈ, ਜੋ ਕਿ ਉਨ੍ਹਾਂ ਦੀਆਂ ਲੋੜਾਂ ਦੀ ਪੂਰਤੀ ਕਰਨ ਵਿੱਚ ਅਸਮਰੱਥ ਹੈ। ਵਿਧਾਇਕ ਕੰਬੋਜ ਨੇ ਭਰੋਸਾ ਦਿੱਤਾ ਕਿ ਇਹ ਸ਼ੈੱਡ ਨੂੰ ਜਲਦੀ ਵੱਡਾ ਕੀਤਾ ਜਾਵੇਗਾ। ਇਸ ਮੌਕੇ ਤੀਰਥ ਦਾਸ, ਪ੍ਰਧਾਨ ਹਰਪਾਲ ਸਿੰਘ, ਰਾਜ ਕੁਮਾਰ ਟਾਟਾ, ਗਿਆਨ ਚੰਦ, ਓ.ਪੀ. ਭਟੇਜਾ ਜੀ, ਦੁਰਗਾ ਦਾਸ, ਰਾਧੇ ਸ਼ਾਮ, ਸੁਬੇਗ ਸਿੰਘ, ਪ੍ਰਦੀਪ ਮੁਖੀ, ਦਾਰਾ ਸਿੰਘ, ਹਰੀਸ਼ ਕੁਮਾਰ ਵੋਹਰਾ, ਹਰੀ ਚੰਦ, ਮੈਸੀ, ਰਾਹੁਲ, ਪ੍ਰਧਾਨ ਸ਼ੰਮੀ, ਰੁਪਿੰਦਰ ਰੂਬੀ, ਇੰਦਰ ਦੇਵ ਅਤੇ ਜਗਦੀਸ਼ ਨੇ ਵਿਧਾਇਕ ਕੰਬੋਜ ਨੂੰ ਪੂਰਨ ਤੌਰ ’ਤੇ ਸਮਰਥਨ ਦੇਣ ਦਾ ਭਰੋਸਾ ਦਿੱਤਾ।