ਪਟਿਆਲਾ: ਨੇੜਲੇ ਪਿੰਡ ਭਾਨਰੀ ਵਿੱਚ ਦੁੱਧ ਉਤਪਾਦਕਾਂ ਲਈ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਦੌਰਾਨ ਡੇਅਰੀ ਵਿਭਾਗ ਦੇ ਡਿਪਟੀ ਡਾਇਰੈਕਟਰ ਡੇਅਰੀ ਜਸਵਿੰਦਰ ਸਿੰਘ ਦੀ ਟੀਮ ਵੱਲੋਂ 104 ਦੁੱਧ ਉਤਪਾਦਕਾਂ ਨੇ ਹਿੱਸਾ ਲਿਆ। ਕੈਂਪ ਦੌਰਾਨ ਪੰਜਾਬ ਡੇਅਰੀ ਵਿਕਾਸ ਬੋਰਡ ਪਟਿਆਲਾ ਦੇ ਡਿਪਟੀ ਡਾਇਰੈਕਟਰ ਅਸ਼ੋਕ ਰੌਣੀ ਨੇ ਅਗਾਂਹਵਧੂ ਦੁੱਧ ਉਤਪਾਦਕਾਂ ਨੂੰ ਵਿਭਾਗ ਦੀਆਂ ਸਕੀਮਾਂ ਅਤੇ ਪਸ਼ੂਆਂ ਦੀਆਂ ਨਸਲਾਂ ਬਾਰੇ ਜਾਣਕਾਰੀ ਦਿੱਤੀ। ਸ੍ਰੀ ਰੌਣੀ ਦਾ ਕਹਿਣਾ ਸੀ ਕਿ ਦੁੱਧ ਉਤਪਾਦਕ ਇਸੇ ਧੰਦੇ ਵਿੱਚ ਆਪਣੀ ਆਮਦਨੀ ਦੁੱਗਣੀ ਕਰ ਸਕਦੇ ਹਨ। ਇਸ ਮੌਕੇ ਮਿਲਕਫੈੱਡ ਦੇ ਖਰੀਦ ਮੈਨੇਜਰ (ਸੇਵਾਮੁਕਤ) ਗੁਲਜ਼ਾਰ ਸਿੰਘ ਵੱਲੋਂ ਪਸ਼ੂ ਸੰਭਾਲ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਵੈਟਨਰੀ ਅਫ਼ਸਰ ਡਾ. ਨਵਪ੍ਰੀਤ ਕੌਰ, ਏਰੀਆ ਇੰਚਾਰਜ ਡੇਅਰੀ ਵਿਕਾਸ ਇੰਸਪੈਕਟਰ ਜੈ ਕਿਸ਼ਨ, ਸਰਪੰਚ ਹਰਪ੍ਰੀਤ ਸਿੰਘ ਗੋਲਡੀ ਨੇ ਸੰਬੋਧਨ ਕੀਤਾ।
-ਖੇਤਰੀ ਪ੍ਰਤੀਨਿਧ