ਸੁਭਾਸ਼ ਚੰਦਰ
ਸਮਾਣਾ, 20 ਮਈਸਰਕਾਰੀ ਐਲੀਮੈਂਟਰੀ ਸਕੂਲ, ਅਮਾਮਗੜ੍ਹ ਦੇ ਸਟੋਰ ਦਾ ਤਾਲਾ ਤੋੜ ਕੇ 7 ਕੁਇੰਟਲ ਕਣਕ ਤੇ ਚਾਵਲ ਚੋਰੀ ਕਰ ਲਏ ਜਾਣ ਦੇ ਇੱਕ ਮਾਮਲੇ ਵਿੱਚ ਸਿਟੀ ਪੁਲੀਸ ਨੇ ਅਣਪਛਾਤੇ ਚੋਰਾਂ ਖਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਅਤੇ ਅਣ-ਪਛਾਤੇ ਚੋਰਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੇ ਜਾਂਚ ਅਧਿਕਾਰੀ ਸਿਟੀ ਪੁਲੀਸ ਦੇ ਏ.ਐੱਸ.ਆਈ. ਜਗਤਾਰ ਸਿੰਘ ਨੇ ਦੱਸਿਆ ਕਿ ਸਕੂਲ ਦੀ ਹੈੱਡ ਟੀਚਰ ਜਸਵੀਰ ਕੌਰ ਵੱਲੋਂ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਦੇ ਅਨੁਸਾਰ ਸਕੂਲ ਦੇ ਸਟੋਰ ਵਿੱਚ ਬੱਚਿਆਂ ਦਾ ਮਿਡ-ਡੇ-ਮੀਲ ਬਣਾਉਣ ਲਈ ਰੱਖੀ ਤਿੰਨ ਕੁਇੰਟਲ ਕਣਕ ਤੇ 4 ਕੁਇੰਟਲ ਚਾਵਲ 4-5 ਮਈ ਦੀ ਦਰਮਿਆਨੀ ਰਾਤ ਨੂੰ ਸਟੋਰ ਦਾ ਤਾਲਾ ਤੋੜ ਕੇ ਅਣ-ਪਛਾਤੇ ਵਿਅਕਤੀਆਂ ਵੱਲੋਂ ਚੋਰੀ ਕਰ ਲਿਆ ਗਿਆ ਹੈ। ਤਲਾਸ਼ ਦੇ ਬਾਵਜੂਦ ਕੋਈ ਜਾਣਕਾਰੀ ਨਾ ਮਿਲਣ ’ਤੇ ਸਿਟੀ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਤੇ ਪੁਲੀਸ ਨੇ ਪੜਤਾਲ ਆਰੰਭ ਦਿੱਤੀ ਹੈ ਅਤੇ ਜਲਦੀ ਹੀ ਚੋਰਾਂ ਨੂੰ ਫੜਨ ਦਾ ਭਰੋਸਾ ਪ੍ਰਗਟ ਕੀਤਾ ਹੈ। ਜ਼ਿਕਰਯੋਗ ਹੈ ਕਿ ਇਲਾਕੇ ਵਿੱਚ ਚੋਰੀ ਦੀਆਂ ਵਾਰਦਾਤਾਂ ਵਿੱਚ ਅਚਾਨਕ ਵਾਧਾ ਹੋ ਗਿਆ ਹੈ ਤੇ ਪੁਲੀਸ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਭਾਰੀ ਦਬਾਅ ਹੇਠ ਹੈ।