ਪੱਤਰ ਪ੍ਰੇਰਕ
ਪਟਿਆਲਾ, 13 ਜੁਲਾਈ
ਪੰਜਾਬ ਲੋਕ ਸੇਵਾ ਕਮਿਸ਼ਨ ਨੇ ਵੱਖ ਵੱਖ ਵਿਭਾਗਾਂ ਵਿਚ ਨਿਯੁਕਤ ਕੀਤੀਆਂ ਜਾਣ ਵਾਲੀਆਂ 1133 ਅਸਾਮੀਆਂ ਦੀ ਲਏ ਗਏ ਸਾਂਝੇ ਟੈੱਸਟ ਦੀ ਮੈਰਿਟ ਲਿਸਟ ਜਾਰੀ ਕਰ ਦਿੱਤੀ ਹੈ। ਜਨਰਲ ਕੈਟਾਗਰੀ ਵਿੱਚ ਸਾਹਿਲ ਕੁਮਾਰ 261 ਅੰਕ ਲੈ ਕੇ ਪਹਿਲੇ ਸਥਾਨ ’ਤੇ ਆਇਆ ਹੈ ਜਦਕਿ ਦੂਜੇ ਸਥਾਨ ’ਤੇ ਜੁਗਰਾਜ ਸਿੰਘ ਅਤੇ ਤੀਜੇ ਸਥਾਨ ’ਤੇ ਮਨਦੀਪ ਸਿੰਘ ਅਰੋੜਾ ਆਇਆ ਹੈ। ਬੀਸੀ ਵਰਗ ਵਿੱਚੋਂ ਗਗਨਦੀਪ ਸਿੰਘ ਨੇ 17ਵਾਂ ਸਥਾਨ ਹਾਸਲ ਕੀਤਾ ਹੈ ਤੇ ਕਰਨਵੀਰ ਸਿੰਘ ਨੇ 21ਵਾਂ ਸਥਾਨ ਹਾਸਲ ਕੀਤਾ ਹੈ। ਜਨਰਲ ਵਰਗ ਵਿੱਚੋਂ ਹੀ ਗ਼ਰੀਬੀ ਰੇਖਾ ਵਿੱਚ ਆਉਂਦੇ ਰਾਜਿੰਦਰ ਕੁਮਾਰ ਨੇ 23ਵਾਂ ਸਥਾਨ ਹਾਸਲ ਕੀਤਾ ਹੈ। ਐਸਸੀ ਵਰਗ ਦੇ ਪਰਮਿੰਦਰ ਸਿੰਘ ਨੇ 49ਵਾਂ ਸਥਾਨ ਹਾਸਲ ਕੀਤਾ ਹੈ। ਪੀਪੀਐੱਸਸੀ ਦੇ ਸਕੱਤਰ ਪ੍ਰੀਖਿਆਵਾਂ ਡਾ. ਕਰਮਜੀਤ ਸਿੰਘ ਨੇ ਕਿਹਾ ਕਿ ਸਰਕਾਰ ਨੇ ਇਸ ਨਤੀਜੇ ਅਨੁਸਾਰ ਨਿਯੁਕਤੀਆਂ ਕਰਨੀਆਂ ਹਨ।