ਸਰਬਜੀਤ ਸਿੰਘ ਭੰਗੂ
ਪਟਿਆਲਾ, 14 ਜੁਲਾਈ
ਪੰਜਾਬ ਸਰਕਾਰ ਨੇ ਅੱਜ ਕੀਤੇ ਕੁਝ ਤਬਾਦਲਿਆਂ ਦੌਰਾਨ ਪਟਿਆਲਾ ਦੇ ਐਸਪੀ ਪੱਧਰ ਦੇ ਤਿੰਨ ਅਫਸਰਾਂ ਦੇ ਤਬਾਦਲੇ ਤੇ ਤਾਇਨਾਤੀਆਂ ਕੀਤੀਆਂ ਹਨ। ਇਸ ਤਹਿਤ ਆਈਪੀਐੱਸ ਡਾ. ਮਹਿਤਾਬ ਸਿੰਘ ਹੁਣ ਪਟਿਆਲਾ ਦੇ ਐੱਸਪੀ (ਇਨਵੈਸਟੀਗੇਸ਼ਨ) ਹੋਣਗੇ। ਹਰਕਮਲ ਕੌਰ ਨੂੰ ਐੱਸਪੀ (ਇਨਵੈਸਟੀਗੇਸ਼ਨ) ਪਟਿਆਲਾ ਤੋਂ ਬਦਲ ਕੇ ਐੱਸਪੀ (ਐਚ) ਪਟਿਆਲਾ ਲਾਇਆ ਗਿਆ ਹੈ। ਜਦਕਿ ਐੱਸਪੀ (ਐਚ) ਡਾ. ਸਿਮਰਤ ਕੌਰ ਹੁਣ ਐੱਸਪੀ (ਸਕਿਓਰਿਟੀ ਅਤੇ ਕਰਾਈਮ ਅਗੇਂਸਟ ਵਿਮੈਨ) ਪਟਿਆਲਾ ਵਜੋਂ ਸੇਵਾਵਾਂ ਨਿਭਾਉਣਗੇ।
ਰਾਹੁਲ ਕੌਸ਼ਲ ਦੀ ਟੀਮ ਵੱਲੋਂ 12 ਮੋਟਰਸਾਈਕਲ ਬਰਾਮਦ
ਪਟਿਆਲਾ (ਖੇਤਰੀ ਪ੍ਰਤੀਨਿਧ): ਇੰਸਪੈਕਟਰ ਰਾਹੁਲ ਕੌਸ਼ਲ ਇੰਚਾਰਜ ਇੰਸਪੈਕਟਰ ਰਾਹੁਲ ਕੌਸ਼ਲ ਦੀ ਅਗਵਾਈ ਹੇਠਲੀ ਟੀਮ ਨੇ ਡੀਐੱਸਪੀ (ਡੀ) ਕ੍ਰਿਸ਼ਨ ਕੁਮਾਰ ਪਾਂਥੇ ਦੀ ਦੇਖਰੇਖ ਹੇਠਾਂ ਅਮਲ ’ਚ ਲਿਆਂਦੀ ਗਈ ਇੱਕ ਅਹਿਮ ਕਾਰਵਾਈ ਦੌਰਾਨ ਇੱਕ ਵਾਹਨ ਚੋਰ ਗਰੋਹ ਨੂੰ ਕਾਬੂ ਕਰਕੇ 12 ਮੋਟਰਸਾਈਕਲ ਬਰਾਮਦ ਕੀਤੇ ਹਨ। ਐੱਸਐੱਸਪੀ ਡਾ. ਸੰਦੀਪ ਕੁਮਾਰ ਗਰਗ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਜ਼ਮ ਦੀ ਪਛਾਣ ਗੁਰਮੀਤ ਸਿੰਘ ਗੀਤੂ ਵਾਸੀ ਜ਼ਿਲ੍ਹਾ ਮਾਨਸਾ ਵਜੋਂ ਹੋਈ ਹੈ।