ਭਾਦਸੋਂ (ਹਰਦੀਪ ਸਿੰਘ ਭੰਗੂ): ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆ ਦੇ ਜਨਮ ਦਿਹਾੜਾ ਸਬੰਧੀ ਸਮਾਗਮ 3, 4 ਅਤੇ 5 ਅਗਸਤ ਨੂੰ ਕਰਵਾਇਆ ਜਾ ਰਿਹਾ ਹੈ। ਇਨ੍ਹਾਂ ਸਮਾਗਮਾਂ ਦੇ ਪ੍ਰਬੰਧਾਂ ਸਬੰਧੀ ਮੀਟਿੰਗ ਗੁਰਦੁਆਰਾ ਈਸ਼ਰਸਰ ਸਾਹਿਬ ਆਲੋਵਾਲ ਵਿਖੇ ਕੀਤੀ ਗਈ। ਇਸ ਮੌਕੇ ਰਾੜਾ ਸਾਹਿਬ ਟਰੱਸਟ ਦੇ ਸੈਕਟਰੀ ਭਾਈ ਰਣਧੀਰ ਸਿੰਘ ਢੀਂਡਸਾ, ਬਾਬਾ ਗੁਰਮੁਖ ਸਿੰਘ, ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਆਲੋਵਾਲ, ਸੰਤ ਰੋਸ਼ਨ ਸਿੰਘ ਧਬਲਾਨ, ਬਾਬਾ ਰਣਜੀਤ ਸਿੰਘ ਢੀਂਗੀ ਵਾਲੇ, ਬਾਬਾ ਮੋਹਨ ਸਿੰਘ ਮੁਕੰਦਪੁਰ, ਹੈੱਡ ਗ੍ਰੰਥੀ ਗਿਆਨੀ ਅਜਵਿੰਦਰ ਸਿੰਘ ਰਾੜਾ ਸਾਹਿਬ , ਬਾਬਾ ਅਮਰ ਸਿੰਘ ਕਥਾਵਾਚਕ ਰਾੜਾ ਸਾਹਿਬ , ਗਿਆਨੀ ਰਾਜਿੰਦਰਪਾਲ ਸਿੰਘ, ਬਹਾਦਰ ਖਾਂਨ , ਅਕਾਲੀ ਦਲ ਪਟਿਆਲਾ ਦਿਹਾਤੀ ਇੰਚਾਰਜ ਐਡਵੋਕੇਟ ਸਤਬੀਰ ਸਿੰਘ ਖੱਟੜਾ ਨੇ ਕਿਹਾ ਕਿ ਸਮਾਗਮਾਂ ਦੀ ਪ੍ਰਬੰਧਾਂ ਸਬੰਧੀ ਪੁਖਤਾ ਪ੍ਰਬੰਧਾਂ ਲਈ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ।