ਦੇਵੀਗੜ੍ਹ: ਅੱਜ ਭਾਰਤੀ ਕਿਸਾਨ ਮੰਚ ਏਕਤਾ (ਸ਼ਾਦੀਪੁਰ) ਦੀ ਮੀਟਿੰਗ ਭੁੱਨਰਹੇੜੀ ਵਿੱਚ ਚਰਨਜੀਤ ਸਿੰਘ ਬਾਜਵਾ ਅਤੇ ਪਿਆਰ ਸਿੰਘ ਅਸਰਪੁਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਲਗਾਏ ਜਾ ਰਹੇ ਪ੍ਰੀ-ਪੇਡ ਮੀਟਰਾਂ ਬਾਰੇ ਵਿਚਾਰ ਚਰਚਾ ਕੀਤੀ ਗਈ। ਇਸ ਮੀਟਿੰਗ ਵਿੱਚ ਮਤਾ ਪਾਸ ਕੀਤਾ ਗਿਆ ਕਿ ਪੰਜਾਬ ਵਿੱਚ ਪ੍ਰੀ-ਪੇਡ ਮੀਟਰ ਨਹੀਂ ਲਾਉਣ ਦਿੱਤੇ ਜਾਣਗੇ ਅਤੇ ਜੇ ਕੋਈ ਲਾਉਣ ਆਵੇਗਾ ਤਾਂ ਉਸ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਚਰਨਜੀਤ ਸਿੰਘ ਬਾਜਵਾ, ਪਿਆਰ ਸਿੰਘ ਅਸਰਪੁਰ, ਬਾਜ ਸਿੰਘ ਠਾਕਰਗੜ, ਧਰਵੰਤ ਸਿੰਘ ਨਿਰਮਾਣ, ਸੁਖਵਿੰਦਰ ਸਿੱਧੂ, ਤਸਵੀਰ ਸਿੰਘ ਨੰਬਰਦਾਰ, ਸੁਬੇਗ ਸਿੰਘ, ਕਾਲਾ ਸਿੰਘ, ਤਰਸੇਮ ਸਿੰਘ ਧੀਮਾਨ, ਗੁਰਭੇਜ ਸਿੰਘ ਸ਼ਾਦੀਪੁਰ, ਵੀਰੂ ਰਾਮ ਪੰਜੇਟਾ, ਗੁਰਬਚਨ ਸਿੰਘ ਕਰਨਪੁਰਤੇ ਹਰਪ੍ਰੀਤ ਸ਼ਾਦੀਪੁਰ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ