ਪੱਤਰ ਪ੍ਰੇਰਕ
ਪਾਤੜਾਂ, 27 ਜੂਨ
ਦਿੱਲੀ ਜੰਮੂ ਕੱਟੜਾ ਐਕਸਪ੍ਰੈੱਸਵੇਅ ਦਾ ਨਿਰਮਾਣ ਕਾਰਜ ਕਰਵਾ ਰਹੀ ਕੰਪਨੀ ਸੀਡੀਐੱਸ ਇਨਫਰਾ ਪ੍ਰਾਜੈਕਟ ਲਿਮਟਿਡ ਵੱਲੋਂ ਆਜ਼ਾਦੀ ਦੇ 75ਵੇਂ ਮਹਾਉਤਸਵ ਨੂੰ ਸਮਰਪਿਤ ਪਿੰਡ ਸ਼ੇਰਗੜ੍ਹ ਵਿੱਚ ਬਣਾਏ ਕੇਂਦਰ ਵਿੱਚ ਸਿਹਤ ਵਿਭਾਗ ਦੇ ਸਹਿਯੋਗ ਨਾਲ ਮੈਡੀਕਲ ਜਾਂਚ ਕੈਂਪ ਲਗਵਾਇਆ ਗਿਆ।
ਮੁੱਢਲਾ ਸਿਹਤ ਕੇਂਦਰ ਸ਼ੁਤਰਾਣਾ ਤੋਂ ਡਾ. ਕਸ਼ਮੀਰ ਸਿੰਘ ਅਤੇ ਡਾ. ਰਾਜੀਵ ਚੈਂਬਰ ਦੀ ਅਗਵਾਈ ਵਿੱਚ ਪੁੱਜੀ ਟੀਮ ਨੇ 100 ਤੋਂ ਵੱਧ ਮਰੀਜ਼ਾਂ ਦੀ ਜਾਂਚ ਕਰ ਕੇ ਮੁਫ਼ਤ ਦਵਾਈਆਂ ਦਿੱਤੀਆਂ। ਕੈਂਪ ਵਿੱਚ ਕੇਐੱਮ ਸ਼ਰਮਾ ਅਤੇ ਸੀਨੀਅਰ ਇੰਜਨੀਅਰ ਕਨਿਸ਼ਕ ਡਾਂਗੀ, ਰੈਜ਼ੀਡੈਂਟ ਇੰਜਨੀਅਰ ਨਸੀਮ ਖ਼ਾਨ ਅਤੇ ਸੀਡੀਐੱਸ ਇਨਫਰਾ ਪ੍ਰਾਜੈਕਟ ਮੈਨੇਜਰ ਦਾਵੇਸ ਰਠੌਰ ਨੇ ਸ਼ਿਰਕਤ ਕੀਤੀ।
ਕੈਂਪ ਦੌਰਾਨ ਮਰੀਜ਼ਾਂ ਦੇ ਮੁਫ਼ਤ ਟੈਸਟ ਕਰ ਕੇ ਦਵਾਈਆਂ ਦਿੱਤੀਆਂ ਗਈਆਂ ਹਨ। ਕੰਪਨੀ ਅਧਿਕਾਰੀ ਇੰਦਰਪਾਲ ਸਿੰਘ ਨੇ ਦੱਸਿਆ ਕਿ ਭਾਰਤ ਮਾਲਾ ਯੋਜਨਾ ਪ੍ਰਾਜੈਕਟ ਵਿੱਚ ਸੈਂਕੜਿਆਂ ਦੀ ਗਿਣਤੀ ਵਿਚ ਮਜ਼ਦੂਰ ਅਤੇ ਮੁਲਾਜ਼ਮ ਕੰਮ ਕਰ ਰਹੇ ਹਨ ਜਿਨ੍ਹਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਸਮੇਂ ਸਮੇਂ ਉਤੇ ਕੰਪਨੀ ਵੱਲੋਂ ਅਜਿਹੇ ਕੈਂਪ ਲਗਾਏ ਜਾਣਗੇ।