ਰਾਜਪੁਰਾ: ਸਮਾਜ ਸੇਵੀ ਸੰਸਥਾ ਲੋਕ ਭਲਾਈ ਚੈਰੀਟੇਬਲ ਟਰੱਸਟ ਵੱਲੋਂ ਟਰੱਸਟ ਦੇ ਚੇਅਰਮੈਨ ਜਗਦੀਸ਼ ਕੁਮਾਰ ਜੱਗਾ ਦੀ ਅਗਵਾਈ ਹੇਠ ਮੈਡੀਕਲ ਕੈਂਪ ਲਗਾਇਆ ਗਿਆ। ਇਸ ਵਿਚ ਡਾ. ਭੁਪੇਸ਼ ਗਰਗ, ਡਾ. ਲਵਕੇਸ਼ ਮਿੱਤਲ ਅਤੇ ਡਾ. ਸ਼ਿਵਾਨੀ ਸਿੰਗਲ਼ਾ ਨੇ ਮਰੀਜ਼ਾਂ ਦੀ ਜਾਂਚ ਕਰ ਕੇ ਦਵਾਈਆਂ ਦਿੱਤੀਆਂ। ਕੈਂਪ ਵਿਚ ਮਾਨਵ ਸੇਵਾ ਮਿਸ਼ਨ ਰਾਜਪੁਰਾ ਦੇ ਪ੍ਰਧਾਨ ਹਰੀਸ਼ ਹੰਸ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸ੍ਰੀ ਜੱਗਾ ਨੇ ਕਿਹਾ ਕਿ ਮਾਹਿਰਾਂ ਵੱਲੋਂ ਕੈਂਪ ਵਿਚ 278 ਜਣਿਆਂ ਦੀ ਜਾਂਚ ਕੀਤੀ ਗਈ। ਇਸ ਮੌਕੇ ਮਹਿਲਾ ਜਾਗ੍ਰਿਤੀ ਸੰਘ ਪੰਜਾਬ ਦੇ ਚੇਅਰਪਰਸਨ ਅਨੀਤਾ ਚਾਵਲਾ, ਓਪੀ ਗੋਗੀਆ, ਜਸਵੰਤ ਸਿੰਘ ਮਿਰਜ਼ਾਪੁਰ, ਅਜਮੇਰ ਸਿੰਘ ਕੋਟਲਾ, ਦੀਪਕ ਚਾਵਲਾ, ਵਿਨੋਦ ਕਿੰਗਰ, ਓਪੀ ਭਾਰਤੀ ਸਣੇ ਹੋਰ ਮੌਜੂਦ ਸਨ। -ਨਿੱਜੀ ਪੱਤਰ ਪ੍ਰੇਰਕ