ਖੇਤਰੀ ਪ੍ਰਤੀਨਿਧ
ਪਟਿਆਲਾ, 15 ਜਨਵਰੀ
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵੱਲੋਂ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਅਹੁਦੇਦਾਰਾਂ ਸੌਂਪਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਕੜੀ ਵਜੋਂ ਮੱਤਬਾਲ ਸਿੰਘ ਗੁੱਜਰਾਂ ਅਤੇ ਨਰਿੰਦਰ ਸਿੰਘ ਤਰੰਜੀਖੇੜਾ ਨੂੰ ਯੂਥ ਅਕਾਲੀ ਦਲ (ਸੰਯੁਕਤ) ਦੇ ਕੌਮੀ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਪਾਰਟੀ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦੀ ਸ਼ਿਫਾਰਸ਼ ਤਹਿਤ ਇਹ ਨਿਯੁਕਤੀਆਂ ਯੂਥ ਵਿੰਗ ਦੇ ਕਨਵੀਨਰ ਮਨਪ੍ਰੀਤ ਸਿੰਘ ਤਲੰਵਡੀ ਨੇ ਕੀਤੀਆਂ ਹਨ। ਇਸ ਸਬੰਧੀ ਇਥੇ ਜਾਰੀ ਬਿਆਨ ਰਾਹੀਂ ਤਲਵੰਡੀ ਨੇ ਕਿਹਾ ਕਿ ਨਵੀਂਆਂ ਅਹੁਦੇਦਾਰੀਆਂ ਪ੍ਰਾਪਤ ਕਰਨ ਵਾਲੇ ਇਹ ਦੋਵੇਂ ਆਗੂ ਪਾਰਟੀ ਪ੍ਰਤੀ ਪੂਰੀ ਤਨਦੇਹੀ ਅਤੇ ਸਮਰਪਿਤ ਭਾਵਨਾ ਨਾਲ ਸੇਵਾਵਾਂ ਨਿਭਾਅ ਰਹੇ ਸਨ। ਇਸੇ ਦੌਰਾਨ ਪਾਰਟੀ ਦੇ ਸਰਗਰਮ ਆਗੂ ਰਣਧੀਰ ਸਿੰਘ ਸਮੂਰਾਂ ਸਮੇਤ ਕਈ ਹੋਰ ਅਹੁਦੇਦਾਰਾਂ ਨੇ ਵੀ ਇਨ੍ਹਾਂ ਦੋਵਾਂ ਨਿਯੁਕਤੀਆਂ ਦਾ ਸਵਾਗਤ ਕੀਤਾ।