ਸਰਬਜੀਤ ਸਿੰਘ ਭੰਗੂ
ਪਟਿਆਲਾ, 3 ਅਕਤੂਬਰ
ਕੇਂਦਰ ਸਰਕਾਰ ਵੱਲੋਂ ਝੋਨੇ ਦੀ ਖਰੀਦ ਦਸ ਦਿਨ ਅੱਗੇ ਪਾਓਣ ਨਾਲ਼ ਭਾਵੇਂ ਕਿ ਇੱਕ ਅਤੇ ਦੋ ਅਕਤੂਬਰ ਨੂੰ ਕਿਸਾਨਾਂ ਨੂੰ ਆਪਣੀ ਜਿਣਸ ਵੇਚਣ ਦੇ ਮਾਮਲੇ ਨੂੰ ਲੈ ਕੇ ਡਾਢੀਆਂ ਦਿੱਕਤਾਂ ਦਾ ਸਾਹਮਣਾ ਪਿਆ ਪਰ ਆਖਰ ਕੇਂਦਰ ਸਰਕਾਰ ਵੱਲੋਂ ਝੋਨੇ ਦੀ ਇਹ ਮਾਰਕੀਟ ਕਮੇਟੀ ਪਟਿਆਲਾ ਦੇ ਚੇਅਰਮੈਨ ਦੀ ਖਰੀਦ ਸ਼ੁਰੂ ਕਰਨ ਦੀ ਦਿੱਤੀ ਪ੍ਰਵਾਨਗੀ ਦੇ ਚੱਲਦਿਆਂ, ਮਾਰਕਿਟ ਕਮੇਟੀ ਪਟਿਆਲਾ ਦੇ ਚੇਅਰਮੈਨ ਰਿੱਕੀ ਮਾਨ ਤੇ ਵਾਈਸ ਚੇਅਰਮੈਨ ਗੁਰਮੁਖ ਸਿੰਘ ਨੇ ਅੱੱਜ ਇਥੇ ਸਰਹਿੰਦ ਰੋਡ ਸਥਿਤ ਨਵੀਂ ਅਨਾਜ ਮੰਡੀ ਵਿਖੇ ਬਾਕਾਇਦਾ ਤੌਰ ’ਤੇ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾ ਦਿੱਤੀ। ਜਿਸ ਦੌਰਾਨ ਜ਼ਿਲ੍ਹਾ ਮੰਡੀ ਅਫਸਰ ਅਜੈਪਾਲ ਸਿੰਘ ਬਰਾੜ , ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਸ਼ੇਰੂ, ਖਰਦੱਮਣ ਰਾਏ ਗੁਪਤਾ, ਨਰੇਸ਼ ਭੋਲਾ, ਹਰਕੇਸ ਸਿੰਘ ਨੰਦਪੁਰਕੇਸ਼ੋਂ, ਪਰਮਪਾਲ ਖਹਿਰਾ, ਚਰਨ ਦਾਸ, ਰਣਧੀਰ ਨਲੀਨਾ,ਪ੍ਰੇਮ ਚੰਦ, ਦਰਬਾਰਾ ਸਿੰਘ ਜਾਹਲ਼ਾਂ ਆਦਿ ਹਾਜ਼ਰ ਸਨ।
ਕੈਪਸ਼ਨ: ਝੋਨੇ ਦੀ ਖਰੀਦ ਦਾ ਆਗਾਜ ਕਰਵਾਉਂਦੇ ਹੋਏ ਮਾਰਕਿਟ ਕਮੇਟੀ ਪਟਿਆਲਾ ਦੇ ਚੇਅਰਮੈਨ ਰਿੱਕੀ ਮਾਨ ਅਤੇ ਵਾਈਸ ਚੇਅਰਮੈਨ ਗੁਰਮੁਖ ਸਿੰਘ ਅਤੇ ਆੜ੍ਹਤੀਆਂ ਦੇ ਪ੍ਰਧਾਨ ਹਰਜੀਤ ਸ਼ੇਰੂ ਸਮੇਤ ਹੋਰ ਵੀ ਨਾਲ ਹਨ। ਫੋਟੋ:ਭੰਗੂ
ਬੌਕਸ: ਪਹਿਲੇ ਦਿਨ 4400 ਟਨ ਝੋਨੇ ਦੀ ਹੋਈ ਖਰੀਦ
ਤਿੰਨ ਅਕਤੂਬਰ ਨੂੰ ਸ਼ੁਰੂ ਹੋਈ ਝੋਨੇ ਦੀ ਖਰੀਦ ਦੇ ਪਹਿਲੇ ਦਿਨ ਪਟਿਆਲਾ ਜ਼ਿਲ੍ਹੇ ’ਚ 4400 ਟਨ ਝੋਨੇ ਦੀ ਸਰਕਾਰੀ ਖਰੀਦ ਏਜੰਸੀਆਂ ਵੱਲੋਂ ਖਰੀਦ ਕੀਤੀ ਗਈ। ਇਨ੍ਹਾਂ ਵਿਚੋਂ ਸਭ ਤੋਂ ਵੱਧ, 5772 ਟਨ ਝੋਨਾ ਰਾਜਪੁਰਾ ਮੰਡੀ ਵਿਚੋਂ ਖਰੀਦਿਆ ਗਿਆ। ਝੋਨੇ ਦੀ ਖਰੀਦ ਪੱਖੋਂ ਦੂਜੇ ਨੰਬਰ ’ਤੇ ਸਨੌਰ ਮੰਡੀ ਰਹੀ,ਜਿਥੇ ਇੱਕ ਹਜਾਰ ਟਨ ਝੋਨੇ ਦੀ ਖਰੀਦ ਕੀਤੀ ਗਈ। ਬਾਕੀ ਥਾਂਈਂ ਭਾਦਸੋਂ ਮੰਡੀ ਵਿਚੋਂ 610 ਟਨ ਸਮਾਣਾ ਵਿਚੋਂ 500 ਟਨ, ਦੇਵੀਗੜ੍ਹ ਮੰਡੀ ਵਿਚੋਂ 495 ਟਨ, ਨਾਭਾ ਮੰਡੀ ’ਚ 409 ਟਨ, ਪਟਿਆਲਾ ਮੰਡੀ ’ਚ 345 ਟਨ, ਪਟਿਆਲਾ ਦੀ ਸਨੌਰੀ ਮੰਡੀ ਵਿਚੋਂ 178 ਟਨ ਝੋਨੇ ਦੀ ਖਰੀਦ ਕੀਤੀ ਗਈ ਹੈ। ਜਦਕਿ ਪਾਤੜਾਂ ਮੰਡੀ ਵਿਚੋਂ 50 ਟਨ ਝੋਨੇ ਦੀ ਖਰੀਦ ਕੀਤੀ ਗਈ ਹੈ।