ਪਟਿਆਲਾ: ਜਨ ਹਿਤ ਸਮਿਤੀ ਪਟਿਆਲਾ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਨਸ਼ਿਆਂ ਵਿਰੁੱਧ 30 ਅਕਤੂਬਰ ਨੂੰ 21 ਕਿੱਲੋਮੀਟਰ, 10 ਕਿੱਲੋਮੀਟਰ, 5 ਕਿੱਲੋਮੀਟਰ, 2 ਕਿੱਲੋਮੀਟਰ ਮੈਰਾਥਨ ਕਰਵਾਈ ਜਾ ਰਹੀ ਹੈ। ਇਸ ਤਹਿਤ ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਨੇ ਹਾਫ਼ ਮੈਰਾਥਨ ਦਾ ਪੋਸਟਰ ਰਿਲੀਜ਼ ਕੀਤਾ। ਉਨ੍ਹਾਂ ਕਿਹਾ ਕਿ ਸਮਾਜਿਕ ਕੁਰੀਤੀਆਂ ਵਿਰੁੱਧ ਕਾਰਵਾਈ ਜਾ ਰਹੀ ਹਾਫ਼ ਮੈਰਾਥਨ ਵਿਚ ਪਟਿਆਲਾ ਵਾਸੀਆਂ ਨੂੰ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।-ਪੱਤਰ ਪ੍ਰੇਰਕ