ਪੱਤਰ ਪ੍ਰੇਰਕ
ਸਮਾਣਾ, 21 ਜੂਨ
ਆਰੀਆ ਸਮਾਜ ਸੰਸਥਾ ਵੱਲੋਂ ਦਯਾਨੰਦ ਮਾਡਲ ਹਾਈ ਸਕੂਲ ’ਚ ਸੰਸਥਾ ਪ੍ਰਧਾਨ ਯਸ਼ਪਾਲ ਸਿੰਗਲਾ ਦੀ ਪ੍ਰਧਾਨਗੀ ਵਿਚ ਸ਼ਵ ਯੋਗ ਦਿਵਸ ਮੌਕੇ ਹਵਨ ਕਰ ਕੇ ਯੋਗ ਦਿਵਸ ਕਰਵਾਇਆ ਗਿਆ।
ਹਵਨ ਦੀ ਸ਼ੁਰੂਆਤ ਆਰੀਆ ਸਮਾਜ ਦੇ ਸ਼ਾਸਤਰੀ ਜੈ ਕਰਨ ਵੱਲੋਂ ਕੀਤੀ ਗਈ। ਯੱਗ ਤੋਂ ਬਾਅਦ ਜੈ ਕਰਨ ਸ਼ਾਸਤਰੀ ਨੇ ਯੋਗ ਦੇ ਮੱਹਤਵ ਬਾਰੇ ਦੱਸਿਆ। ਇਸ ਮੌਕੇ ਪ੍ਰਧਾਨ ਯਸ਼ਪਾਲ ਸਿੰਗਲਾ ਨੇ ਕਿਹਾ ਕਿ ਮਨੁੱਖ ਯੋਗ ਰਾਹੀਂ ਆਪਣੀਆਂ ਗਿਆਨ ਇੰਦਰੀਆਂ ’ਤੇ ਕਾਬੂ ਪਾ ਕੇ ਇਕ ਸੁਖੀ ਜੀਵਨ ਗੁਜ਼ਾਰ ਸਕਦਾ ਹੈ।
ਦੇਵੀਗੜ੍ਹ (ਪੱਤਰ ਪ੍ਰੇਰਕ): ਬਾਹਲਾ ਪਬਲਿਕ ਸਕੂਲ ਪਿੱਪਲਖੇੜੀ ਦੇ ਵਿਦਿਆਰਥੀਆਂ ਨੂੰ ਯੋਗਾ ਦਿਵਸ ਮੌਕੇ ਘਰਾਂ ਵਿੱਚ ਹੀ ਯੋਗ ਕਰਵਾਇਆ ਗਿਆ। ਸਕੂਲ ਦੇ ਵੱਡੀ ਗਿਣਤੀ ਵਿਦਿਆਰਥੀਆਂ ਨੇ ਇਸ ਸੈਸ਼ਨ ’ਚ ਭਾਗ ਲਿਆ। ਕੋਆਰਡੀਨੇਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ 21 ਜੂਨ ਨੂੰ ਸਕੂਲ ਦੇ ਸਾਰੇ ਮੈਂਬਰਾਂ ਤੇ ਬੱਚਿਆਂ ਨੇ ਯੋਗ ਦਿਵਸ ਸਬੰਧੀ ਸੈਸ਼ਨ ਵਿੱਚ ਭਾਗ ਲਿਆ।