ਖੇਤਰੀ ਪ੍ਰਤੀਨਿਧ
ਪਟਿਆਲਾ, 28 ਫਰਵਰੀ
ਵਿਧਾਨ ਸਭਾ ਚੋਣਾਂ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਵਿੱਚ ‘ਬੀ ਕਲਾਸ ਕਰਮਚਾਰੀ ਐਸੋਸੀਏਸ਼ਨ’ ਦੀਆਂ ਚੋਣਾਂ ਲਈ ਮਾਹੌਲ ਭਖਣਾ ਸ਼ੁਰੂ ਹੋ ਗਿਆ ਹੈ। 9 ਮਾਰਚ ਨੂੰ ਹੋਣ ਵਾਲੀਆਂ ਇਨ੍ਹਾਂ ਚੋਣਾਂ ਲਈ ਜੋੜ ਤੋੜ ਸ਼ੁਰੂ ਹੋ ਗਿਆ ਹੈ। ਚੋਣ ਪਿੜ ਵਿੱਚ ਕੁੱਦਣ ਲਈ ਐੱਸ.ਸੀ ਭਾਈਚਾਰੇ ਵੱਲੋਂ ਵੀ ਆਪਣੇ ਕਰਮਚਾਰੀ ਸਾਥੀਆਂ ਨਾਲ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਸਬੰਧੀ ਦਲਿਤ ਮੁਲਾਜ਼ਮ ਆਗੂ ਜਤਿੰਦਰ ਮੱਟੂ ਦੀ ਅਗਵਾਈ ਵਿੱਚ ਕਰਮਚਾਰੀਆਂ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਸਾਬਕਾ ਰਜਿਸਟਰਾਰ ਅਤੇ ਫੈਡਰੇਸ਼ਨ ਦੇ ਸਰਪ੍ਰਸਤ ਸੇਵਾ ਸਿੰਘ ਪਹੁੰਚੇ। ਇਸ ਮੌਕੇ ਉਨ੍ਹਾਂ ਐਸ.ਸੀ ਭਾਈਚਾਰੇ ਦੇ ਸਾਰੇ ਕਰਮਚਾਰੀਆਂ ਨੂੰ ਇਕ ਮੰਚ ’ਤੇ ਇਕੱਠਾ ਹੋ ਕੇ ਖੁਦ ਚੋਣ ਮੈਦਾਨ ਵਿੱਚ ਆਉਣ ਦਾ ਸੱਦਾ ਦਿੱਤਾ। ਜਤਿੰਦਰ ਮੱਟੂ ਨੇ ਕਰਮਚਾਰੀਆਂ ਦੀ ਸਹਿਮਤੀ ਨਾਲ ਬੀ ਕਲਾਸ ਦੀਆਂ ਚੋਣਾਂ ਆਪਣੇ ਪੱਧਰ ’ਤੇ ਲੜਨ ਦਾ ਫ਼ੈਸਲਾ ਲੈਦਿਆਂ ਜਲਦ ਹੀ ਟੀਮ ਦਾ ਐਲਾਨ ਕਰਨ ਦੀ ਗੱਲ ਆਖੀ। ਇਸ ਮੌਕੇ ਏ ਕਲਾਸ ਅਫਸਰ ਐਸੋਸੀਏਸ਼ਨ ਦੀ ਮੀਤ ਪ੍ਰਧਾਨ ਦੇਵਕੀ ਦੇਵੀ, ਸਾਬਕਾ ਵਾਈਸ ਪ੍ਰਧਾਨ ਡਾ. ਗਿਆਨ ਸਿੰਘ, ਜਗਤਾਰ ਸਿੰਘ ਬਾਲੂ, ਹਰਜੀਤ ਸਿੰਘ ਟੌਹੜਾ, ਰਾਕੇਸ਼ ਕੁਮਾਰ, ਰਮਿੰਦਰ ਸਿੰਘ, ਬਲਵਿੰਦਰ ਕੌਰ, ਰਾਜਵਿੰਦਰ ਕੌਰ, ਮਨਪ੍ਰੀਤ ਕੌਰ, ਦੀਪਕ ਗੋਗੀ, ਹਰਜੀਤ ਸਿੰਘ, ਕੁਲਵਿੰਦਰ ਸਿੰਘ ਤੇ ਪਰਮੀਤ ਕੌਰ ਆਦਿ ਹਾਜ਼ਰ ਸਨ।