ਪਾਤੜਾਂ: ਸਰਕਾਰੀ ਕਿਰਤੀ ਕਾਲਜ ਨਿਆਲ ਵਿੱਚ ਨੈਸ਼ਨਲ ਰੀਡਿੰਗ ਡੇਅ ਨੂੰ ਸਮਰਪਿਤ ਕਰਵਾਏ ਗਏ ਸਮਾਗਮ ਦੌਰਾਨ ਸਾਹਿਤਕਾਰ ਬਾਜ ਸਿੰਘ ਮਹਿਲੀਆ ਦੇ ਮਿੰਨੀ ਕਹਾਣੀ ਸੰਗ੍ਰਹਿ ‘ਰੰਗਲੇ ਸੱਜਣ’ ਦੀ ਘੁੰਡ ਚੁਕਾਈ ਕੀਤੀ ਗਈ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਕਾਲਜ ਦੇ ਪ੍ਰਿੰਸੀਪਲ ਅਮਰਜੀਤ ਸਿੰਘ, ਕਰਨੈਲ ਸਿੰਘ ਭੁੱਚੋਕਾ, ਭੁਪਿੰਦਰ ਆਸ਼ਟ, ਗੁਰਨਾਮ ਸਿੰਘ ਚੌਹਾਨ, ਕੁਲਵੰਤ ਰਿਖੀ, ਪ੍ਰੋਫੈਸਰ ਕਸ਼ਮੀਰ ਸਿੰਘ, ਭੁਪਿੰਦਰਜੀਤ ਮੌਲਵੀਵਾਲਾ ਅਤੇ ਮਾਸਟਰ ਪ੍ਰੇਮ ਸਿੰਘ ਨੇ ਪੁਸਤਕ ਲੋਕ ਅਰਪਣ ਕੀਤੀ। ਵਿਭਾਗ ਦੇ ਮੁਖੀ ਪ੍ਰੋਫੈਸਰ ਗੁਰਜੀਤ ਸਿੰਘ ਘਰਾਚੋਂ ਕਿਹਾ ਹੈ ਕਿ ਸਾਹਿਤਕਾਰ ਬਾਜ ਸਿੰਘ ਮਹਿਲੀਆ ਦੀ ਰੰਗਲੇ ਸੱਜਣ ਛੇਵੀਂ ਪੁਸਤਕ ਹੈ। -ਪੱਤਰ ਪ੍ਰੇਰਕ