ਜੰਗਲਾਤ ਦੀ ਜ਼ਮੀਨ ’ਤੇ ਨਾਜਾਇਜ਼ ਲਾਂਘਾ ਬਣਾਇਆ

ਜੰਗਲਾਤ ਦੀ ਜ਼ਮੀਨ ’ਤੇ ਨਾਜਾਇਜ਼ ਲਾਂਘਾ ਬਣਾਇਆ

ਜੰਗਲ ਵਿਚੋਂ ਕੱਢੇ ਗਏ ਰਸਤੇ ਦੀ ਝਲਕ ਦ੍ਰਿਸ਼। -ਫੋਟੋ: ਅਕੀਦਾ

ਪੱਤਰ ਪ੍ਰੇਰਕ
ਪਟਿਆਲਾ, 4 ਜੁਲਾਈ

ਜੰਗਲਾਤ ਦੀਆਂ ਜ਼ਮੀਨਾਂ ’ਤੇ ਕਬਜ਼ਿਆਂ ਦੀ ਭਰਮਾਰ ਹੈ। ਪਟਿਆਲਾ ਨਜ਼ਦੀਕ ਮੈਣ ਰੋਡ ’ਤੇ ਜੰਗਲ ਦੀ ਜ਼ਮੀਨ ਵਿੱਚੋਂ ਰਸਤਾ ਕੱਢ ਲਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਟਿਆਲਾ ਤੋਂ ਮੈਣ ਰੋਡ ’ਤੇ ਜਾਂਦਿਆਂ ਥੋੜ੍ਹੀ ਦੂਰ ਜੰਗਲਾਤ ਵਿਭਾਗ ਦਾ ਜੰਗਲ ਖੜ੍ਹਾ ਹੈ।

ਇਸ ਵਿਚ ਨੂੰ ਬਿਜਲੀ ਦੇ ਟਾਵਰ ਲੱਗੇ ਹੋਏ ਹਨ, ਹੌਲੀ-ਹੌਲੀ ਇਨ੍ਹਾਂ ਦੇ ਨੇੜੇ ਰਸਤਾ ਬਣਾ ਲਿਆ ਗਿਆ। ਇਸ ਰਸਤੇ ’ਤੇ ਹੁਣ ਬੋਰਡ ਵੀ ਲਗਾ ਦਿੱਤੇ ਗਏ ਹਨ, ਇੱਥੋਂ ਤੱਕ ਜੋ ਅੱਗੇ ਕਾਲੋਨੀ ਬਣੀ ਹੈ, ਉਹ ਕਾਲੋਨੀ ਦਾ ਇੱਧਰ ਨੂੰ ਕੱਢੇ ਰਸਤੇ ਅੱਗੇ ਗੇਟ ਵੀ ਲਗਾ ਦਿੱਤਾ ਗਿਆ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸਹੀ ਰਸਤੇ ਰਾਹੀਂ ਕਲੋਨੀ ਨੂੰ ਜਾਣ ਲਈ ਢਾਈ ਕਿਲੋਮੀਟਰ ਦਾ ਪੈਂਡਾ ਪੈਂਦਾ ਸੀ ਪਰ ਜੰਗਲ ਵਿਚੋਂ ਕੱਢੇ ਰਸਤੇ ਰਾਹੀਂ ਇਹ ਦੂਰੀ ਘਟ ਗਈ ਹੈ। ਹੁਣ ਤਾਂ ਜੈਕਬ ਡਰੈਨ ਦੀ         ਸਫ਼ਾਈ ਦੌਰਾਨ ਨਿਕਲ ਰਹੀ ਮਿੱਟੀ ਵੀ ਇਸ ਰਸਤੇ ਵਿਚ ਹੀ ਸੁੱਟੀ ਜਾ ਰਹੀ ਹੈ। ਇਸ ਸਬੰਧ ਵਿਚ ‘ਆਪ’ ਦੇ        ਬੁਲਾਰੇ ਸੰਦੀਪ ਬੰਧੂ ਨੇ ਕਿਹਾ ਕਿ      ਉਹ ਇਹ ਮੁੱਦਾ ਚੁੱਕਣਗੇ ਤੇ ਜੰਗਲਾਤ ਦੀ ਜ਼ਮੀਨ ’ਤੇ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ।

ਇਸ ਬਾਰੇ ਡੀਐੱਫਓ ਹਰਭਜਨ ਸਿੰਘ ਨੇ ਕਿਹਾ ਕਿ ਇਹ ਕੱਚਾ ਰਸਤਾ ਹੈ, ਇਸ ਰਸਤੇ ’ਤੇ ਬੋਰਡ ਲਾਉਣ ਦੀ ਮਨਾਹੀ ਕਰ ਦਿੱਤੀ ਹੈ, ਇਸ ’ਤੇ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪੰਜਾਬ ’ਚ ਕਰੋਨਾ ਨੇ ਫਣ ਚੁੱਕਿਆ; ਰਿਕਾਰਡ 39 ਮੌਤਾਂ

ਪੰਜਾਬ ’ਚ ਕਰੋਨਾ ਨੇ ਫਣ ਚੁੱਕਿਆ; ਰਿਕਾਰਡ 39 ਮੌਤਾਂ

ਲੁਧਿਆਣਾ ਵਿੱਚ ਪਿਛਲੇ ਤਿੰਨ ਹਫ਼ਤਿਆਂ ’ਚ ਸਭ ਤੋਂ ਵੱਧ ਮੌਤਾਂ

ਬੰਗਲੂਰੂ: ਵੱਡੇ ਪੱਧਰ ’ਤੇ ਸਾੜਫੂਕ; ਪੁਲੀਸ ਫਾਇਰਿੰਗ ’ਚ 3 ਮੌਤਾਂ

ਬੰਗਲੂਰੂ: ਵੱਡੇ ਪੱਧਰ ’ਤੇ ਸਾੜਫੂਕ; ਪੁਲੀਸ ਫਾਇਰਿੰਗ ’ਚ 3 ਮੌਤਾਂ

* ਇਤਰਾਜ਼ਯੋਗ ਪੋਸਟ ਤੋਂ ਭੜਕੀ ਹਿੰਸਾ; * 50 ਪੁਲੀਸ ਕਰਮੀਆਂ ਸਮੇਤ ਕਈ ਜ...

ਪਾਵਰਕੌਮ ’ਚ 40 ਹਜ਼ਾਰ ਅਸਾਮੀਆਂ ਖ਼ਤਮ ਕਰਨ ਦੀ ਤਿਆਰੀ

ਪਾਵਰਕੌਮ ’ਚ 40 ਹਜ਼ਾਰ ਅਸਾਮੀਆਂ ਖ਼ਤਮ ਕਰਨ ਦੀ ਤਿਆਰੀ

* ਬਿਜਲੀ ਵਿਭਾਗ ਨੇ ਜੁਲਾਈ ਮਹੀਨੇ ਦੋ ਮੀਟਿੰਗਾਂ ’ਚ ਲਏ ਅਹਿਮ ਫੈਸਲੇ; *...

ਸ਼ਹਿਰ

View All