ਪੱਤਰ ਪ੍ਰੇਰਕ
ਪਟਿਆਲਾ, 23 ਅਗਸਤ
ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਅੱਜ ਇੱਥੇ ਨਰਾਇਣ ਸੇਵਾ ਸੁਸਾਇਟੀ ਵੱਲੋਂ ਬੀੜ ਵਿਚਲੀਆਂ ਲਾਵਾਰਿਸ ਗਊਆਂ ਲਈ ਹਰੇ ਚਾਰੇ ਦੀ 1000ਵੀਂ ਟਰਾਲੀ ਰਵਾਨਾ ਕੀਤੀ। ਮੁੱਖ ਮਹਿਮਾਨ ਵਜੋਂ ਪੁੱਜੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਗਊ ਸੇਵਾ ਸਭ ਤੋਂ ਉੱਤਮ ਸੇਵਾ ਹੈ, ਇਸ ਲਈ ਗਊਆਂ ਨੂੰ ਲੱਗੀ ਭਿਆਨਕ ਬਿਮਾਰੀ ਧੱਫੜੀ (ਲੰਪੀ ਸਕਿਨ) ਦੇ ਬਚਾਅ ਲਈ ਸੰਸਥਾਵਾਂ ਅੱਗੇ ਆਉਣ ਤਾਂ ਕਿ ਗਊਆਂ ਨੂੰ ਧੱਫੜੀ ਤੋਂ ਰਾਹਤ ਦਿਵਾਈ ਜਾ ਸਕੇ। ਵਿਧਾਇਕ ਕੋਹਲੀ ਨੇ ਆਵਾਰਾ ਪਸ਼ੂਆਂ ਬਾਰੇ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਇਕ ਨੀਤੀ ਤਿਆਰ ਕਰ ਰਹੀ ਹੈ, ਜਿਸ ਨਾਲ ਆਵਾਰਾ ਪਸ਼ੂਆਂ ’ਤੇ ਲਗਾਮ ਲੱਗ ਸਕੇ ਅਤੇ ਜੋ ਵੀ ਆਵਾਰਾ ਗਊਆਂ ਜਾਂ ਹੋਰ ਪਸ਼ੂ ਫਿਰਦੇ ਹਨ, ਉਨ੍ਹਾਂ ਨੂੰ ਇਕ ਥਾਂ ਇਕੱਠਾ ਕਰਕੇ ਸੇਵਾ ਕੀਤੀ ਜਾ ਸਕੇ। ਇਸ ਦੌਰਾਨ ਦੀਪਕ ਸੀਏ, ਕੇਕੇ ਸਹਿਗਲ, ਵਿਜੈ ਪੰਡਿਤ, ਨਿਖਿਲ ਮਲਹੋਤਰਾ, ਵਿਜੈ ਪੰਡਿਤ, ਪਵਨ ਗੁਪਤਾ, ਨਰਿੰਦਰ ਸ਼ਰਮਾ, ਸੰਦੀਪ ਬੰਧੂ, ਵਿਨੋਦ ਢੂਡੀਆ ਅਤੇ ਕੌਸ਼ਲ ਵੀ ਮੌਜੂਦ ਸਨ।