ਲੋਕ ਇਨਸਾਫ ਪਾਰਟੀ ਦਾ ਦਿੱਲੀ ਕਾਫ਼ਲਾ ਸ਼ੰਭੂ ਬੈਰੀਅਰ ’ਤੇ ਰੋਕਿਆ

ਲੋਕ ਇਨਸਾਫ ਪਾਰਟੀ ਦਾ ਦਿੱਲੀ ਕਾਫ਼ਲਾ ਸ਼ੰਭੂ ਬੈਰੀਅਰ ’ਤੇ ਰੋਕਿਆ

ਬਹਾਦਰ ਸਿੰਘ ਮਰਦਾਂਪੁਰ
ਰਾਜਪੁਰਾ, 23 ਸਤੰਬਰ

ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਬਿੱਲਾਂ ਦੇ ਖ਼ਿਲਾਫ਼ ਅੱਜ ਲੋਕ ਇਨਸਾਫ ਪਾਰਟੀ ਵੱਲੋਂ ਇਸ ਦੇ ਆਗੂਆਂ ਬੈਂਸ ਭਰਾਵਾਂ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਦੀ ਅਗਵਾਈ ਵਿੱਚ ਦਿੱਲੀ-ਅੰਮ੍ਰਿਤਸਰ ਜੀਟੀ ਰੋਡ ’ਤੇ ਰੋਸ ਮਾਰਚ ਕੱਢਿਆ ਗਿਆ। ਇਨ੍ਹਾਂ ਨੇ ਕਿਸਾਨ ਵਿਰੋਧੀ ਬਿੱਲਾਂ ਖ਼ਿਲਾਫ਼ ਰੋਸ ਪ੍ਰਗਟ ਕਰਨ ਲਈ ਦਿੱਲੀ ਜਾਣਾ ਸੀ। ਇਹ ਰੋਸ ਮਾਰਚ ਫਤਿਹਗੜ੍ਹ ਸਾਹਿਬ ਤੋਂ ਰਾਜਪੁਰਾ ਹੁੰਦਾ ਹੋਇਆ ਜਿਉਂ ਹੀ ਸ਼ੰਭੂ ਬੈਰੀਅਰ ਨੇੜਲੇ ਘੱਗਰ ਦਰਿਆ ਦੇ ਪੁੱਲ ’ਤੇ ਪੁੱਜਿਆ ਤਾਂ ਹਰਿਆਣਾ ਦੀ ਹੱਦ ’ਤੇ ਹਰਿਆਣਾ ਪੁਲੀਸ ਨੇ ਰੋਸ ਮਾਰਚ ਵਿੱਚ ਸ਼ਾਮਿਲ ਵਾਹਨਾਂ ’ਤੇ ਸਵਾਰ ਬੈਂਸ ਭਰਾਵਾਂ ਦੇ ਕਾਫਲੇ ਨੂੰ ਬੈਰੀਕੇਡ ਲਗਾ ਕੇ ਰੋਕ ਲਿਆ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All