ਪੱਤਰ ਪ੍ਰੇਰਕ
ਪਟਿਆਲਾ, 20 ਅਕਤੂਬਰ
ਭਾਸ਼ਾ ਵਿਭਾਗ ਵੱਲੋਂ ਜ਼ਿਲ੍ਹਾ ਪੱਧਰੀ ਹਿੰਦੀ ਸਾਹਿਤ ਸਿਰਜਣ (ਕਵਿਤਾ, ਲੇਖ, ਕਹਾਣੀ) ਤੇ ਕਵਿਤਾ ਗਾਇਨ ਮੁਕਾਬਲੇ ਕਰਵਾਏ ਗਏ। ਜ਼ਿਲ੍ਹਾ ਭਾਸ਼ਾ ਅਫ਼ਸਰ ਚੰਦਨਦੀਪ ਕੌਰ ਨੇ ਦੱਸਿਆ ਕਿ ਹਿੰਦੀ ਸਾਹਿਤ ਸਿਰਜਣ (ਲੇਖ ਰਚਨਾ) ਮੁਕਾਬਲੇ ਵਿਚੋਂ ਪਹਿਲਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਗਾਂਧੀ ਨਗਰ ਦੇ ਬਿਕਰਾਂਤ ਨੇ ਹਾਸਲ ਕੀਤਾ ਜਦਕਿ ਦੂਜਾ ਸਥਾਨ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਵਿਕਟੋਰੀਆ ਸਕੂਲ ਦੀ ਕੀਰਤੀ ਨੇ ਅਤੇ ਤੀਜਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਲ੍ਹੇਵਾਲ ਦੀ ਸਿਮਰਨਜੀਤ ਕੌਰ ਨੇ ਹਾਸਲ ਕੀਤਾ।
ਇਸੇ ਤਰ੍ਹਾਂ ਹਿੰਦੀ ਸਾਹਿਤ ਸਿਰਜਣ (ਕਹਾਣੀ ਰਚਨਾ) ਮੁਕਾਬਲੇ ਵਿਚੋਂ ਪਹਿਲਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਚਪੜ ਦੀ ਮਲਿਕਾ ਨੇ, ਦੂਜੇ ਸਥਾਨ ਪ੍ਰੀਮੀਅਰ ਪਬਲਿਕ ਸਕੂਲ, ਪਿੰਡ ਚੁਪਕੀ, ਸਮਾਣਾ ਦੀ ਇਸ਼ਮੀਤ ਕੌਰ ਅਤੇ ਤੀਜਾ ਸਥਾਨ ਸਰਕਾਰੀ ਹਾਈ ਸਕੂਲ, ਰੱਖੜਾ ਦੀ ਮੋਹਨੀ ਨੇ ਪ੍ਰਾਪਤ ਕੀਤਾ। ਹਿੰਦੀ ਸਾਹਿਤ ਸਿਰਜਣ (ਕਵਿਤਾ ਰਚਨਾ) ਮੁਕਾਬਲੇ ਵਿਚੋਂ ਪਹਿਲਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੰਦਰਾਲਾਂ ਢੀਂਡਸਾ ਦੀ ਅਮਨਪ੍ਰੀਤ ਕੌਰ, ਦੂਜਾ ਸਥਾਨ ਢੁਡਿਆਲ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੀ ਮੁਸਕਾਨ ਜੈਸਵਾਲ ਤੇ ਤੀਜਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਿਵਲ ਲਾਈਨਜ਼ ਦੇ ਇੰਦਰਪ੍ਰੀਤ ਸਿੰਘ ਨੇ ਹਾਸਲ ਕੀਤਾ। ਹਿੰਦੀ ਕਵਿਤਾ ਗਾਇਨ ਵਿੱਚ ਪਹਿਲਾ ਸਥਾਨ ਸਰਕਾਰੀ ਹਾਈ ਸਕੂਲ, ਹਾਮਝੇੜੀ ਦੀ ਮੁਮਤਾਜ਼ ਨੇ, ਦੂਜਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਵਲ ਲਾਈਨਜ਼ ਦੀ ਵਰਸ਼ਾ ਅਤੇ ਤੀਜਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਦੰਦਰਾਲਾ ਢੀਂਡਸਾ ਦੀ ਬੇਅੰਤ ਕੌਰ ਨੇ ਹਾਸਲ ਕੀਤਾ। ਜੱਜ ਵਜੋਂ ਹਿੰਦੀ ਦੇ ਵਿਦਵਾਨ ਸਾਗਰ ਸੂਦ, ਮਧੂ ਬਾਲਾ ਤੇ ਅਲਕਾ ਅਰੋੜਾ ਨੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ।