ਪੱਤਰ ਪ੍ਰੇਰਕ
ਦੇਵੀਗੜ੍ਹ, 22 ਫਰਵਰੀ
ਪਟਿਆਲਾ ਜ਼ਿਲੇ ਦਾ ਸਭ ਤੋਂ ਵੱਡਾ ਅਤੇ ਮਸ਼ਹੂਰ ਵਿਧਾਨ ਸਭਾ ਹਲਕਾ ਸਨੌਰ ਹੈ। ਜਿੱਥੇ 13 ਉਮੀਦਵਾਰ ਚੋਣ ਲੜ ਰਹੇ ਸਨ । ਇਨ੍ਹਾਂ ਚੋਣ ਲੜ ਰਹੇ ਲੀਡਰਾਂ ਦੇ ਚੋਣ ਦਫਤਰਾਂ ਵਿੱਚ ਸਵੇਰੇ ਸ਼ਾਮ ਪੈਰ ਰੱਖਣ ਨੂੰ ਥਾਂ ਨਹੀਂ ਸੀ ਮਿਲਦੀ, ਉੱਥੇ ਹੀ ਹੁਣ ਚੋਣ ਦੇ ਦੂਜੇ ਦਿਨ ਇਨ੍ਹਾਂ ਦਫਤਰਾਂ ਵਿਚੋਂ ਰੌਣਕ ਗਾਇਬ ਹੋ ਗਈ ਹੈ। ਦੋ ਉਮੀਦਵਾਰਾਂ ਨੇ ਤਾਂ ਆਪਣੇ ਚੋਣ ਦਫਤਰ ਬੰਦ ਵੀ ਕਰ ਦਿੱਤੇ ਹਨ ਅਤੇ ਦੋ ਦਫਤਰ ਅਜੇ ਖੁੱਲ੍ਹੇ ਦਿਸਦੇ ਹਨ। ਇਸ ਹਲਕੇ ਵਿੱਚ ਚਹੁੰਕੋਣੀ ਟੱਕਰ ਹੈ ਜਿੱਥੇ ਕਿ ਚਾਰ ਵੱਡੇ ਆਗੂ ਚੋਣ ਲੜ ਰਹੇ ਹਨ ਅਤੇ ਵੱਡੀ ਲੀਡ ਨਾਲ ਆਪਣੀ ਆਪਣੀ ਜਿੱਤ ਦਾ ਦਾਅਵਾ ਕਰ ਰਹੇ ਹਨ ਪਰ ਇਹ ਸਮਾਂ ਹੀ ਦੱਸੇਗਾ ਕਿ ਜਿੱਤ ਦਾ ਸਿਹਰਾ ਕਿਸ ਉਮੀਦਵਾਰ ਸਿਰ ਬੱਝਦਾ ਹੈ। ਜਿਨ੍ਹਾਂ ਉਮੀਦਵਾਰਾਂ ਦੇ ਦਫਤਰ ਦੂਜੇ ਦਿਨ ਹੀ ਬੰਦ ਹੋ ਗਏ ਹਨ ਉਨ੍ਹਾਂ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਸ਼ਾਮਲ ਹਨ। ਇਨ੍ਹਾਂ ਦੇ ਦਫਤਰਾਂ ਦੇ ਬਾਹਰ ਲੱਗੀਆਂ ਫਲੈਕਸਾਂ ਉਤਾਰ ਲਈਆਂ ਹਨ ਅਤੇ ਕੁਰਸੀਆਂ ਮੇਜ ਵੀ ਚੁੱਕ ਲਏ ਹਨ। ਜਿਨ੍ਹਾਂ ਉਮੀਦਵਾਰਾਂ ਦੇ ਦਫਤਰ ਅਜੇ ਖੁਲ੍ਹੇ ਹਨ ਉਨ੍ਹਾਂ ਵਿੱਚ ਅਕਾਲੀ ਦੱਲ ਬਸਪਾ ਦੇ ਸਾਂਝੇ ਉਮੀਦਵਾਰ, ਪੰਜਾਬ ਲੋਕ ਕਾਂਗਰਸ ਅਤੇ ਭਾਜਪਾ ਆਦਿ ਦੇ ਸਾਂਝੇ ਉਮੀਦਵਾਰਾਂ ਦੇ ਹਨ। ਹਲਕੇ ਦੇ ਉਮੀਦਵਾਰਾਂ ਵੱਲੋਂ ਆਗੂਆਂ ਅਤੇ ਵਰਕਰਾਂ ਨਾਲ ਵੋਟਾਂ ਦੇ ਜੋੜ ਘਟਾਓ ਕੀਤੇ ਜਾ ਰਹੇ ਹਨ।