ਪੱਤਰ ਪ੍ਰੇਰਕ
ਪਟਿਆਲਾ, 22 ਮਾਰਚ
ਆਮ ਆਦਮੀ ਪਾਰਟੀ ਪਟਿਆਲਾ ਸ਼ਹਿਰ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਪੰਜਾਬ ਦੇ ਸਹਿ ਇੰਚਾਰਜ ਤੇ ਰਾਜ ਸਭਾ ਉਮੀਦਵਾਰ ਡਾ. ਸੰਦੀਪ ਪਾਠਕ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਪਟਿਆਲਾ ਸ਼ਹਿਰ ਦੇ ਲੋਕ ਮੁੱਦਿਆਂ ਬਾਰੇ ਡਾ. ਪਾਠਕ ਨੂੰ ਜਾਣੂ ਕਰਵਾਇਆ। ਨਾਲ ਹੀ ਜ਼ਿਲ੍ਹਾ ਪਟਿਆਲਾ ਦੇ ਸਿਆਸੀ ਮਸਲਿਆ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ। ਇੱਥੋਂ ਬਿਆਨ ਜਾਰੀ ਕਰਦਿਆਂ ਕੋਹਲੀ ਨੇ ਦੱਸਿਆ ਕਿ ਡਾ. ਸੰਦੀਪ ਪਾਠਕ ਨੇ ਕਿਹਾ,‘ਪਟਿਆਲਾ ਸ਼ਹਿਰੀ ਅਜਿਹਾ ਹਲਕਾ ਹੈ, ਜਿੱਥੋਂ ਕੈਪਟਨ ਅਮਰਿੰਦਰ ਸਿੰਘ ਨੂੰ ਹਰਾਉਣਾ ਬਹੁਤ ਮੁਸ਼ਕਲ ਸੀ, ਫਿਰ ਵੀ ਸਮੁੱਚੇ ਵਾਲੰਟੀਅਰਾਂ ਤੇ ‘ਆਪ’ ਦੇ ਕਾਡਰ ਸਦਕਾ ਇਹ ਸੀਟ ਜਿੱਤ ਕੇ ਲਿਆਉਣਾ ਵੱਡੀ ਗੱਲ ਹੈ। ਹੁਣ ਅਸੀਂ ਇਕੱਠੇ ਹੋ ਕੇ ਆਮ ਲੋਕਾਂ ਦੀ ਅਵਾਜ਼ ਬੁਲੰਦ ਕਰਨੀ ਹੈ ਅਤੇ ਲੋਕਾਂ ਦੇ ਮਸਲਿਆ ਨੂੰ ਸਰਕਾਰ ਤੱਕ ਲਿਆ ਕੇ ਉਨ੍ਹਾਂ ਦਾ ਹੱਲ ਕਰਨਾ ਹੈ।’ ਇਸ ਦੌਰਾਨ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੇ ਸਿਪਾਹੀ ਹਨ ਅਤੇ ਪਾਰਟੀ ਦੀ ਹਰ ਜ਼ਿੰਮੇਵਾਰੀ ਨੂੰ ਿਭਾਉਣਗੇ।