ਨਿੱਜੀ ਪੱਤਰ ਪ੍ਰੇਰਕ
ਰਾਜਪੁਰਾ, 24 ਨਵੰਬਰ
ਅਰਵਿੰਦ ਕੇਜਰੀਵਾਲ ਵੱਲੋਂ ਹਾਲ ਵਿਚ ਹੀ ਮੋਗਾ ਰੈਲੀ ਦੌਰਾਨ ਪੰਜਾਬ ਦੀਆਂ ਔਰਤਾਂ ਲਈ 1000 ਰੁਪਏ ਦੇਣ ਦੇ ਕੀਤੇ ਐਲਾਨ ‘ਤੇ ਪ੍ਰਤੀਕਿਰਿਆ ਦਿੰਦਿਆਂ ਮਾਲ ਮੰਤਰੀ ਅਰੁਣਾ ਚੌਧਰੀ ਨੇ ਕਿਹਾ ਕਿ ਸ਼ਗੂਫ਼ੇ ਛੱਡਣ ‘ਚ ਮਾਹਿਰ ਕੇਜਰੀਵਾਲ, ਨਿੱਤ ਨਵੇਂ ਜੁਮਲੇ ਛੱਡ ਰਹੇ ਹਨ ਪਰ ਆਪਣੇ ਐਲਾਨ ਪਹਿਲਾਂ ਦਿੱਲੀ ‘ਚ ਤਾਂ ਲਾਗੂ ਕਰਕੇ ਵਿਖਾਉਣ। ਉਨ੍ਹਾਂ ਰਾਜਪੁਰਾ ਵਿੱਚ ਪੈਪਸੂ ਨਗਰ ਵਿਕਾਸ ਬੋਰਡ ਦੀ ਮੀਟਿੰਗ ਵਿਚ ਹਿੱਸਾ ਲੈਣ ਤੋਂ ਬਾਅਦ ਪ੍ਰੈੱਸ ਕਾਨਫ਼ਰੰਸ ਦੌਰਾਨ ਇਹ ਗੱਲਾਂ ਆਖੀਆਂ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਪਤਾ ਕਿ ਪੰਜਾਬ ’ਚ ਸਰਕਾਰ ਬਣਨੀ ਤਾਂ ਹੈ ਨਹੀਂ, ਇਸ ਲਈ ਜੋ ਮਰਜ਼ੀ ਐਲਾਨ ਕਰੀ ਜਾਓ।