ਪੱਤਰ ਪ੍ਰੇਰਕ
ਦੇਵੀਗੜ੍ਹ, 2 ਨਵੰਬਰ
ਜ਼ਿਲ੍ਹਾ ਪਟਿਆਲਾ ਕਰਾਟੇ ਐਸੋਸੀਏਸ਼ਨ ਵੱਲੋਂ ਜ਼ਿਲ੍ਹਾ ਪੱਧਰੀ ਕਰਾਟੇ ਚੈਂਪੀਅਨਸ਼ਿਪ ਹਿੰਦੂ ਪਬਲਿਕ ਹਾਈ ਸਕੂਲ, ਤ੍ਰਿਪੜੀ ਪਟਿਆਲਾ ਵਿੱਚ ਕਰਵਾਈ ਗਈ। ਇਸ ਚੈਂਪੀਅਨਸ਼ਿਪ ਵਿੱਚ ਪਟਿਆਲਾ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਅਤੇ ਅਕੈਡਮੀਆਂ ਦੇ ਵਿਦਿਆਰਥੀਆਂ ਨੇ ਭਾਗ ਲਿਆ, ਜਿਸ ਵਿੱਚ ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਦੇ ਅੰਡਰ-11 ਤੋਂ ਅੰਡਰ-15 ਦੇ 21 ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਸਾਰੇ ਵਿਦਿਆਰਥੀਆਂ ਨੇ ਤਗਮੇ ਜਿੱਤ ਕੇ ਮਾਤਾ ਗੁਜਰੀ ਸਕੂਲ ਦਾ ਨਾਮ ਚਮਕਾਇਆ। ਇਨ੍ਹਾਂ ਵਿੱਚ ਦੋ ਵਿਦਿਆਰਥੀਆਂ ਨੇ ਸੋਨ ਤਗਮਾ, ਚਾਰ ਨੇ ਚਾਂਦੀ ਅਤੇ 15 ਵਿਦਿਆਰਥੀਆਂ ਨੇ ਕਾਂਸੀ ਦੇ ਤਗਮੇ ਜਿੱਤੇ। ਸਕੂਲ ਡਾਇਰੈਕਟਰ ਭੁਪਿੰਦਰ ਸਿੰਘ, ਪ੍ਰਧਾਨ ਰਵਿੰਦਰ ਕੌਰ, ਪ੍ਰਿੰਸੀਪਲ ਤੇਜਿੰਦਰ ਪਾਲ ਕੌਰ ਅਤੇ ਅਕਾਦਮਿਕ ਡਾਇਰੈਕਟਰ ਤੇਜਿੰਦਰ ਕੌਰ ਨੇ ਬੱਚਿਆਂ ਦੇ ਤਾਇਕਵਾਂਡੋਂ ਕੋਚ ਹਰਦੀਪ ਕੁਮਾਰ ਅਤੇ ਜੇਤੂ ਵਿਦਿਆਰਥੀਆਂ ਨੂੰ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਵਧਾਈ ਦਿੱਤੀ।