ਖੇਤਰੀ ਪ੍ਰਤੀਨਿਧ
ਪਟਿਆਲਾ, 25 ਦਸੰਬਰ
ਪੀ.ਐਸ.ਈ.ਬੀ. ਐਂਪਲਾਈਜ਼ ਜੁਆਇੰਟ ਫੋਰਮ ਦੇ ਨੁਮਾਇੰਦਿਆਂ ਅਤੇ ਪਾਵਰ ਮੈਨੇਜਮੈਂਟ ਦਰਮਿਆਨ ਮੁਲਾਜ਼ਮ ਮੰਗਾਂ ਦੇ ਹੱਲ ਲਈ ਮੀਟਿੰਗ ਹੋਈ। ਮੀਟਿੰਗ ਵਿੱਚ ਸੀਐੱਮਡੀ ਬਲਦੇਵ ਸਿੰਘ ਸਰਾਂ ਵੀ ਮੌਜੂਦ ਰਹੇ। ਫੋਰਮ ਦੇੇ ਆਗੂ ਕਰਮਚੰਦ ਭਾਰਦਵਾਜ ਨੇ ਦੱਸਿਆ ਕਿ ਇਸ ਮੌਕੇ ਫੋਰਮ ਵੱਲੋਂ ਉਨ੍ਹਾਂ ਸਮੇਤ ਕੁਲਦੀਪ ਸਿੰਘ ਖੰਨਾ, ਹਰਪਾਲ ਸਿੰਘ, ਬਲਦੇਵ ਮੰਢਾਲੀ, ਜਗਜੀਤ ਕੋਟਲੀ, ਅਵਤਾਰ ਕੈਂਥ, ਨਛੱਤਰ ਰਣੀਆ ਅਤੇ ਜਗਜੀਤ ਸਹਿਗਲ ਵੀ ਸ਼ਾਮਲ ਹੋਏ। ਉਨ੍ਹਾਂ ਦੱਸਿਆ ਕਿ ਮੰਗਾਂ ਨੂੰ ਜਲਦੀ ਲਾਗੂ ਕਰਨ ਦਾ ਭਰੋਸਾ ਦਿੱਤਾ ਗਿਆ।