ਖੇਤਰੀ ਪ੍ਰਤੀਨਿਧ
ਪਟਿਆਲਾ, 5 ਦਸੰਬਰ
ਇੱਥੋਂ ਦੇ ਪ੍ਰਤਾਪ ਨਗਰ ਵਿੱਚ ਹਫ਼ਤਾ ਪਹਿਲਾਂ 43 ਸਾਲਾ ਬਲਵਿੰਦਰ ਕੌਰ ਦੇ ਭੇਤਭਰੀ ਹਾਲਤ ’ਚ ਹੋਏ ਕਤਲ ਦੇ ਮਾਮਲੇ ਨੂੰ ਪੁਲੀਸ ਨੇ ਸੁਲਝਾ ਲਿਆ ਹੈ। ਇਹ ਕਤਲ ਮ੍ਰਿਤਕਾ ਦੇ ਜੇਠ ਦੇ ਲੜਕੇ ਗੁਰਮੀਤ ਸਿੰਘ ਵਾਸੀ ਪਿੰਡ ਨਣਾਨਸੂ ਨੇ ਆਪਣੇ ਭਰਾ ਗੁਰਸੇਵਕ ਸਿੰਘ ਨਾਲ ਸਲਾਹ-ਮਸ਼ਵਰਾ ਕਰ ਕੇ ਕੀਤਾ ਸੀ। ਮੁਲਜ਼ਮਾਂ ਵਿੱਚੋਂ ਗੁਰਮੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਐੱਸਐੱਸਪੀ ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਮੁਲਜ਼ਮਾਂ ਨੇ ਵਾਰਦਾਤ ਨੂੰ ਇਸ ਤਰ੍ਹਾਂ ਅੰਜਾਮ ਦਿੱਤਾ ਕਿ ਇਹ ਲੁੱਟ-ਖੋਹ ਦੀ ਘਟਨਾ ਲੱਗੇ ਪਰ ਪੁਲੀਸ ਨੇ ਫੋਰੈਂਸਿੰਗ ਮਾਹਿਰਾਂ ਦੀ ਮਦਦ ਨਾਲ ਮੁਲਜ਼ਮਾਂ ਨੂੰ ਫੜ ਲਿਆ। ਕਤਲ ਦੀ ਵਜ੍ਹਾ ਜ਼ਮੀਨੀ ਵਿਵਾਦ ਰਹੀ।