ਪਾਤੜਾਂ: ਹੈਲਿਕਸ ਆਕਸਫੋਰਡ ਸਮਾਰਟ ਸਕੂਲ ਪਾਤੜਾਂ ਦੇ ਵਿਦਿਆਰਥੀ ਗੋਰਿਸ਼ ਗਰਗ ਨੇ ਜੇਈਈ ਅਡਵਾਂਸ-2022 ਦੀ ਪ੍ਰੀਖਿਆ ’ਚੋਂ ਕੌਮੀ ਪੱਧਰ ’ਤੇ 38ਵਾਂ ਰੈਂਕ ਹਾਸਿਲ ਕਰਕੇ ਸਕੂਲ ਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਪ੍ਰਿੰਸੀਪਲ ਅਮਰਜੋਤ ਕੌਰ ਤੇ ਡਾਇਰੈਕਟਰ ਦਵਿੰਦਰ ਕੌਰ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਸਕੂਲ ਦੇ ਵਿਦਿਆਰਥੀ ਗੋਰਿਸ਼ ਨੇ ਪਟਿਆਲਾ ਜ਼ਿਲ੍ਹੇ ’ਚੋਂ ਪਹਿਲਾ, ਭਾਰਤ ਦੇ ਨੋਰਥ ਜ਼ੋਨ ’ਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ। ਇਸ ਸ਼ਾਨਦਾਰ ਪ੍ਰਾਪਤੀ ਬਾਅਦ ਗੋਰਿਸ਼ ਨੂੰ ਭਾਰਤ ਦੇ ਉੱਚ ਕੋਟੀ ਇੰਜਨੀਅਰਿੰਗ ਕਾਲਜ ਆਈਆਈਟੀ ਬੰਬੇ ਵਿੱਚ ਦਾਖਲਾ ਮਿਲਣਾ ਤਹਿ ਹੈ। ਉਨ੍ਹਾਂ ਕਿਹਾ ਹੈ ਕਿ ਵਿਦਿਆਰਥੀ ਦੁਆਰਾ ਕੀਤੀ ਗਈ ਅਣਥੱਕ ਮਿਹਨਤ ਸਦਕਾ ਹੀ ਇਹ ਨਤੀਜਾ ਆਇਆ ਹੈ। ਉਨ੍ਹਾਂ ਗੋਰਿਸ਼ ਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੱਤੀ ਹੈ। -ਪੱਤਰ ਪ੍ਰੇਰਕ