ਖੇਤਰੀ ਪ੍ਰਤੀਨਿਧ
ਪਟਿਆਲਾ, 15 ਮਈ
ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਬੇਟੀ ਜੈਇੰਦਰ ਕੌਰ ਨੇ ਅੱਜ ਪੰਜਾਬੀ ਯੂਨੀਵਰਸਿਟੀ ਦੀਆਂ ਉਨ੍ਹਾਂ ਮਹਿਲਾ ਮੈਡਲ ਜੇਤੂਆਂ ਦੀ ਮੇਜ਼ਬਾਨੀ ਕੀਤੀ, ਜਿਨ੍ਹਾਂ ਨੇ ਹਾਲ ਹੀ ਵਿੱਚ ਬੰਗਲੁਰੂ ਵਿੱਚ ਹੋਈਆਂ ‘ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ’ ਵਿੱਚ ਪੰਜਾਬ ਦਾ ਨਾਂ ਰੌਸ਼ਨ ਕੀਤਾ ਸੀ। ਪੰਜਾਬੀ ਯੂਨੀਵਰਸਿਟੀ ਨੇ ਇਨ੍ਹਾਂ ਖੇਡਾਂ ਵਿੱਚ 31 ਤਗਮੇ ਜਿੱਤੇ ਹਨ। ਇਸ ਮੌਕੇ 24 ਲੜਕੀਆਂ ਤੇ ਉਨ੍ਹਾਂ ਦੇ ਕੋਚ ਵੀ ਮੌਜੂਦ ਸਨ। ਖਿਡਾਰਨਾਂ ਨੂੰ ਜਿੱਤ ’ਤੇ ਵਧਾਈ ਦਿੰਦਿਆਂ, ਜੈ ਇੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਮਾਰੀਆਂ ਮੱਲਾਂ ਹੋਰਨਾਂ ਲਈ ਪ੍ਰੇਰਨਾਦਾਇਕ ਹੈ। ਇਸ ਮੌਕੇ ਖਿਡਾਰਨਾਂ ’ਚ ਤਨਵੀਰ ਕੌਰ, ਸਿਮਰਜੀਤ ਸਿੰਘ, ਕਿਰਨਜੋਤ ਕੌਰ, ਸਿਮਰਨਦੀਪ ਕੌਰ, ਸਿਮਰਨਜੀਤ ਕੌਰ, ਲਗਨ ਜਿੰਦਲ, ਅਨੰਨਿਆ ਤੇ ਪਵਨੀਤ ਕੌਰ ਪ੍ਰਨੀਤ ਕੌਰ, ਮਨਪ੍ਰੀਤ ਕੌਰ, ਸੁਜਾਤਾ, ਮਨਪ੍ਰੀਤ ਕੌਰ, ਪ੍ਰਭਜੋਤ ਕੌਰ, ਪ੍ਰੀਤਇੰਦਰ ਕੌਰ, ਪ੍ਰਭਜੋਤ, ਅਨੁਸ਼ਿਕਾ, ਸਹਿਜਪ੍ਰੀਤ ਕੌਰ, ਤਨੀਸ਼ਾ, ਅਮਨਦੀਪ ਕੌਰ, ਡਾ. ਇੰਸ਼ਨੀਤ ਔਲਖ, ਅਰਸ਼ਦੀਪ ਕੌਰ, ਕ੍ਰਿਤਿਕਾ ਸ਼ਰਮਾ ਤੇ ਅਸੀਸ ਛੀਨਾ ਸ਼ਾਮਲ ਸਨ।