ਪੱਤਰ ਪ੍ਰੇਰਕ
ਸਮਾਣਾ, 26 ਸਤੰਬਰ
ਅਗਰਵਾਲ ਸਭਾ ਸਮਾਣਾ ਵੱਲੋਂ ਪ੍ਰਧਾਨ ਪਵਨ ਬਾਂਸਲ ਦੀ ਪ੍ਰਧਾਨਗੀ ਅਤੇ ਉਦਯੋਗਪਤੀ ਰਮੇਸ਼ ਗਰਗ ਦੀ ਸਰਪ੍ਰਸਤੀ ਹੇਠ ਮਹਾਰਾਜਾ ਅਗਰਸੈਨ ਦੀ 5146 ਵੀਂ ਜੈਅੰਤੀ ਮੌਕੇ ਸਥਾਨਕ ਅਗਰਸੈਨ ਚੌਕ ਵਿਚ ਸਥਾਪਤ ਮਹਾਰਾਜਾ ਅਗਰਸੈਨ ਦੀ ਮੂਰਤੀ ’ਤੇ ਫੁੱਲ ਮਾਲਾਵਾਂ ਭੇਟ ਕੀਤੀਆਂ ਗਈਆਂ ਅਤੇ ਲੱਡੂ ਵੰਡੇ। ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਸਿਹਤ ਮੰਤਰੀ ਪੰਜਾਬ ਚੇਤਨ ਸਿੰਘ ਜੌੜਾਮਾਜਰਾ ਸ਼ਾਮਲ ਹੋਏ। ਜਿਨ੍ਹਾਂ ਮਹਾਰਾਜਾ ਅਗਰਸੈਨ ਦੀ ਮੂਰਤੀ ਤੇ ਫੁੱਲ ਅਰਪਿਤ ਕਰਦਿਆਂ ਉਨ੍ਹਾਂ ਵੱਲੋਂ ਦਰਸਾਏ ਮਾਰਗ ’ਤੇ ਚੱਲਣ ਲਈ ਪ੍ਰੇਰਿਆ। ਇਸ ਮੌਕੇ ਸ਼ਹਿਰੀ ਪ੍ਰਧਾਨ ਬਲਕਾਰ ਸਿੰਘ ਗੱਜੂਮਾਜਰਾ, ਡਾਕਟਰ ਮਦਨ ਮਿੱਤਲ, ਗੋਪਾਲ ਕ੍ਰਿਸ਼ਨ ਗਰਗ, ਨਿਰਭੈ ਸਿੰਘ ,ਕੁਲਬੀਰ ਸਿੰਗਲਾ, ਪਾਰਸ ਸ਼ਰਮਾ ,ਹਰਦੀਪ ਚੀਮਾ, ਐੱਸਸੀ ਵਿੰਗ ਪ੍ਰਧਾਨ ਸੁਰਜੀਤ ਦਹੀਆ, ਸਭਾ ਦੇ ਸੈਕਟਰੀ ਇੰਜਨੀਅਰ ਕਰਨ ਗੁਪਤਾ, ਖਜ਼ਾਨਚੀ ਮਨੀਸ਼ ਰੋਕੀ, ਮਿਲੇਨੀਅਮ ਸਕੂਲ ਦੇ ਚੇਅਰਮੈਨ ਡਾ.ਕੇਕੇ ਜੌਹਰੀ, ਅਗਰਵਾਲ ਧਰਮਸ਼ਾਲਾ ਤੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੀਵਨ ਗਰਗ, ਯਸ਼ਪਾਲ ਸਿੰਗਲਾ, ਅਗਰਵਾਲ ਗਊਸ਼ਾਲਾ ਕਮੇਟੀ ਪ੍ਰਧਾਨ ਸੀ.ਏ. ਅਮਿਤ ਸਿੰਗਲਾ, ਆੜ੍ਹਤੀ ਐਸੋਸੀਏਸ਼ਨ ਪ੍ਰਧਾਨ ਸੰਦੀਪ ਗਰਗ ਸੰਜੂ ਹਾਜ਼ਰ ਸਨ।