ਰਾਜਪੁਰਾ: ਅਨੁਸੂਚਿਤ ਜਾਤੀਆਂ ਤੇ ਪੱਛੜੀ ਸ਼੍ਰੇਣੀਆਂ ਕਰਮਚਾਰੀ ਫੈਡਰੇਸ਼ਨ (ਰਜਿਸਟਰਡ) ਪੰਜਾਬ ਦੀ ਪੰਜ ਮੈਂਬਰੀ ਸੂਬਾ ਸੁਪਰੀਮ ਕੌਂਸਲ ਵੱਲੋਂ ਜਸਵਿੰਦਰ ਸਿੰਘ ਚੱਪੜ ਨੂੰ ਫੈਡਰੇਸ਼ਨ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਸਬੰਧੀ ਜਸਵਿੰਦਰ ਸਿੰਘ ਚੱਪੜ ਨੇ ਦੱਸਿਆ ਕਿ ਜਨਵਰੀ 2023 ਵਿੱਚ ਫੈਡਰੇਸ਼ਨ ਦੇ ਡੈਲੀਗੇਟ ਇਜਲਾਸ ਬੁਲਾ ਕੇ ਸੂਬਾ ਪੱਧਰੀ ਨਵੀਂ ਕਮੇਟੀ ਦੀ ਅਧਿਕਾਰਤ ਤੌਰ ’ਤੇ ਚੋਣ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਸੁਪਰੀਮ ਕੌਂਸਲ ਵੱਲੋਂ ਫੈਡਰੇਸ਼ਨ ਦੇ ਦੋ ਮੈਂਬਰਾਂ ਹਰਵਿੰਦਰ ਸਿੰਘ ਰੋਣੀ ਅਤੇ ਲਖਵਿੰਦਰ ਸਿੰਘ ਪਠਾਨਕੋਟ ਨੂੰ ਫੈਡਰੇਸ਼ਨ ਪ੍ਰਤੀ ਗੈਰਸੰਵਿਧਾਨਿਕ ਗਤੀਵਿਧੀਆ ਕਰਨ ਅਤੇ ਬਣਦੀ ਪ੍ਰਸ਼ਾਸਨਿਕ ਜ਼ਿੰਮੇਵਾਰੀਆਂ ਨਾ ਨਿਭਾਉਣ ’ਤੇ ਫੈਡਰੇਸ਼ਨ ਦੀ ਮੁੱਢਲੀ ਮੈਂਬਰਸ਼ਿਪ ਤੋਂ ਛੇ ਸਾਲ ਲਈ ਮੁਅੱਤਲ ਕਰ ਦਿੱਤਾ ਗਿਆ। -ਪੱਤਰ ਪ੍ਰੇਰਕ