ਖੇਤਰੀ ਪ੍ਰਤੀਨਿਧ
ਪਟਿਆਲਾ, 26 ਅਕਤੂਬਰ
ਸ਼ਹਿਰ ਦੇ ਵਾਰਡ ਨੰਬਰ 14 ਅਧੀਨ ਆਉਂਦੇ ਆਜ਼ਾਦ ਨਗਰ ਵਾਸੀਆਂ ਵੱਲੋਂ ਇਲਾਕੇ ਦੀਆਂ ਸਮੱਸਿਆਵਾਂ ਅਤੇ ਹੋਰ ਸਾਂਝੇ ਮਸਲਿਆਂ ਦੇ ਹੱਲ ਲਈ ‘ਆਜ਼ਾਦ ਨਗਰ ਏਕਤਾ ਕਮੇਟੀ’ ਦੀ ਸਥਾਪਨਾ ਕੀਤੀ ਗਈ ਹੈ। ਨਵ ਗਠਿਤ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਵੀ ਸਰਬਸੰਮਤੀ ਨਾਲ਼ ਕੀਤੀ ਗਈ। ਇਸ ਦੌਰਾਨ ਜਸਵੰਤ ਸਿੰਘ ਕਾਹਲ਼ੋਂ ਨੂੰ ਪ੍ਰਧਾਨ ਚੁਣਿਆ ਗਿਆ। ਹਰੀ ਮੋਹਣ ਟੌਹੜਾ ਚੇਅਰਮੈਨ, ਵਰਿੰਦਰ ਕੁਮਾਰ ਸੀਨੀਅਰ ਮੀਤ ਪ੍ਰਧਾਨ, ਕਮਲਜੀਤ ਸਿੰੰਘ ਮੀਤ ਪ੍ਰਧਾਨ, ਹਰਜੀਤ ਸਿੰਘ ਜਨਰਲ ਸਕੱਤਰ, ਮਹਿੰਦਰਪਾਲ ਸਿੰਘ ਮੀਤ ਜਨਰਲ ਸਕੱਤਰ, ਕਿਸ਼ਨ ਚੰਦ ਸਿੰਗਲਾ ਖਜਾਨਚੀ, ਸੁਰੇਸ਼ ਕੁਮਾਰ ਸਿੰਗਲਾ ਜਥੇਬੰਦਕ ਸਕੱਤਰ, ਬਲਜਿੰਦਰ ਸਿੰਘ ਪ੍ਰੈੱਸ ਸਕੱਤਰ, ਬਲਵਿੰਦਰ ਸਿੰਘ ਸੇਖੋਂ ਕੋਆਰਡੀਨੇਟਰ ਅਤੇ ਗੁਰਦਰਸ਼ਨ ਸਿੰਘ ਚੀਫ਼ ਅਡਵਾਈਜ਼ਰ ਚੁਣੇ ਗਏ। ਇਸ ਤੋਂ ਇਲਾਵਾ ਨੌਂ ਜਣੇ ਐਗਜ਼ੈਕਟਿਵ ਮੈਂਬਰ ਚੁਣੇ ਗਏ। ਇਸ ਮਗਰੋਂ ਇਸ ਕਮੇਟੀ ਦੇ ਚੁਣੇ ਗਏ ਇਨ੍ਹਾਂ ਸਮੂਹ ਅਹੁਦੇਦਾਰਾਂ ਦਾ ਬਾਕੀ ਮੈਂਬਰਾਂ ਤੇ ਵਸਨੀਕਾਂ ਨੇ ਫੁੱਲਾਂ ਦੇ ਹਾਰ ਪਾ ਕੇ ਸਨਮਾਨ ਕੀਤਾ। ਇਸ ਦੌਰਾਨ ਸਮੂਹ ਅਹੁਦੇਦਾਰਾਂ ਨੇ ਆਪੋ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ਼ ਨਿਭਾਉਣ ਦਾ ਵਾਅਦਾ ਕੀਤਾ।