ਪੱਤਰ ਪ੍ਰੇਰਕ
ਘਨੌਰ, 24 ਜਨਵਰੀ
ਹਲਕਾ ਘਨੌਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਧਾਇਕ ਮਦਨ ਲਾਲ ਜਲਾਲਪੁਰ ਦੀ ਚੋਣ ਮੁਹਿੰਮ ਨੂੰ ਤੇਜ਼ ਕਰਦਿਆਂ ਜਲਾਲਪੁਰ ਦਾ ਸਮੁੱਚਾ ਪਰਿਵਾਰ ਚੋਣ ਮੈਦਾਨ ਵਿੱਚ ਡਟ ਗਿਆ। ਉਨ੍ਹਾਂ ਦੀ ਪਤਨੀ ਅਮਰਜੀਤ ਕੌਰ ਜਲਾਲਪੁਰ ਨੇ ਹਲਕੇ ਪਿੰਡ ਕਬੂਲਪੁਰ, ਮਾੜੀਆਂ, ਹਰਪਾਲਾਂ, ਨਰੈਣਗੜ੍ਹ, ਅਜਰਾਵਰ, ਰਸੂਲਪੁਰ, ਹਰੀਪੁਰ ਝੁੰਗੀਆਂ ਅਤੇ ਬਲਹੇੜੀ ਸਮੇਤ ਇੱਕ ਦਰਜਨ ਪਿੰਡਾਂ ਵਿੱਚ ਘਰੋ ਘਰੀ ਜਾ ਕੇ ਪਤੀ ਮਦਨ ਲਾਲ ਜਲਾਲਪੁਰ ਲਈ ਵਿਕਾਸ ਦੇ ਆਧਾਰ ’ਤੇ ਵੋਟਾਂ ਮੰਗੀਆਂ।