ਸਮਾਣਾ: ਸੀਆਈਡੀ ਜ਼ੋਨਲ ਪਟਿਆਲਾ ਵਿੱਚ ਸੇਵਾਵਾਂ ਨਿਭਾਅ ਰਹੇ ਮੁੱਖ ਸਿਪਾਹੀ ਜਗਜੀਤ ਸਿੰਘ ਝਾਂਬ ਨੂੰ ਪੁਲੀਸ ਵਿਭਾਗ ਵੱਲੋਂ ਤਰੱਕੀ ਦੇ ਕੇ ਏਐੱਸਆਈ ਬਣਾ ਦਿੱਤਾ ਗਿਆ ਹੈ। ਉਨ੍ਹਾਂ ਨੂੰ ਏਆਈਜੀ ਸੀ.ਆਈ.ਡੀ. ਜ਼ੋਨਲ ਪਟਿਆਲਾ ਗੁਰਿੰਦਰ ਸਿੰਘ ਗਰੇਵਾਲ ਅਤੇ ਇੰਸਪੈਕਟਰ ਮਨਮੀਤ ਸਿੰਘ ਨੇ ਏਐੱਸਆਈ ਦਾ ਸਟਾਰ ਲਗਾਇਆ। ਜਗਜੀਤ ਸਿੰਘ ਝਾਂਬ ਨੇ ਕਿਹਾ ਕਿ ਉਹ ਪੁਲੀਸ ਵਿਭਾਗ ਵਿਚ ਇਮਾਨਦਾਰੀ ਅਤੇ ਤਨਦੇਹੀ ਨਾਲ ਆਪਣੀਆਂ ਸੇਵਾਵਾਂ ਨਿਭਾਉਣਗੇ। -ਨਿੱਜੀ ਪੱਤਰ ਪ੍ਰੇਰਕ