ਪੱਤਰ ਪ੍ਰੇਰਕ
ਰਾਜਪੁਰਾ, 17 ਅਪਰੈਲ
ਰਾਜਪੁਰਾ ਪ੍ਰੈਸ ਕਲੱਬ ਰਾਜਪੁਰਾ ਦੇ ਪ੍ਰਧਾਨ ਦੀ ਚੋਣ ਸਬੰਧੀ ਸਮੂਹ ਮੈਂਬਰਾਂ ਦੀ ਮੀਟਿੰਗ ਹੋਈ ਜਿਸ ’ਚ ਡਾ. ਗਰਵਿੰਦਰ ਅਮਨ, ਅਸ਼ੋਕ ਝਾਅ, ਗੁਰਪ੍ਰੀਤ ਸਿੰਘ ਬੱਲ, ਦਰਸ਼ਨ ਸਿੰਘ ਮਿੱਠਾ, ਮਨੋਜ ਕੁਮਾਰ, ਸਤਿੰਦਰ ਸਿੰਘ, ਭੁਪਿੰਦਰ ਕਪੂਰ ਅਤੇ ਦੀਨਾ ਨਾਥ ਨੇ ਭਾਗ ਲਿਆ। ਕ੍ਰਿਸ਼ਨ ਨਿਰਦੋਸ਼ ਦੀ ਦੇਖਰੇਖ ਹੇਠ ਹੋਈ ਚੋਣ ਵਿੱਚ ਜਗਨੰਦਨ ਗੁਪਤਾ ਨੂੰ ਸਰਬਸੰਮਤੀ ਨਾਲ ਕਲੱਬ ਦਾ ਪ੍ਰਧਾਨ ਤੇ ਬਹਾਦਰ ਸਿੰਘ ਮਰਦਾਂਪੁਰ ਨੂੰ ਸੀਨੀਅਰ ਮੀਤ ਪ੍ਰਧਾਨ ਚੁਣ ਲਿਆ ਗਿਆ ਤੇ ਉਨ੍ਹਾਂ ਨੂੰ ਆਪਣੀ ਕਾਰਜਕਾਰਨੀ ਬਣਾਉਣ ਦਾ ਅਧਿਕਾਰ ਦਿੱਤਾ ਗਿਆ।