ਪਟਿਆਲਾ: ਡਾਕਟਰਾਂ, ਡੈਂਟਲ, ਨਰਸਿੰਗ ਸਟਾਫ਼, ਫਾਰਮਾਸਿਸਟ, ਲੈਬ ਟੈਕਨੀਸ਼ੀਅਨ, ਕਲੈਰੀਕਲ, ਫਿਜ਼ੀਓਥੈਰੇਪੀ, ਆਯੁਰਵੈਦਿਕ ਤੇ ਹੋਮਿਓਪੈਥਿਕ ਵਿੱਚ ਕੰਮ ਕਰਨ ਵਾਲੇ ਕਰਮੀ, ਡਾਕਟਰ ਅਤੇ ਵਿਦਿਆਰਥੀਆਂ ’ਤੇ ਆਧਾਰਤ ‘ਪੰਜਾਬ ਸਟੇਟ ਹੈਲਥ ਸਾਇੰਸ ਗਰੀਵੀਐਂਸ ਰੀਡਰੈਸਲ ਫੈਡਰੇਸ਼ਨ’ ਦੀ ਚੋਣ ਸਰਬ ਸੰਮਤੀ ਨਾਲ ਹੋਈ। ਇਸ ਦੌਰਾਨ ਡਾ. ਇਕਬਾਲ ਸਿੰਘ (ਐੱਮਡੀ) ਪ੍ਰਧਾਨ ਚੁਣੇ ਗਏ ਹਨ। ਇਸ ਦੌਰਾਨ ਬਿਮਲਾ ਕੌਸ਼ਲ ਵਾਈਸ ਪ੍ਰਧਾਨ ਤੇ ਇੰਦਰਪਾਲ ਕੌਰ ਜੁਆਇੰਟ ਸਕੱਤਰ ਬਣੇ। -ਖੇਤਰੀ ਪ੍ਰਤੀਨਿਧ