ਰਾਜਪੁਰਾ: ਇੱਥੋਂ ਦੀ ਟ੍ਰੈਫਿਕ ਪੁਲੀਸ ਨੇ ਇੰਚਾਰਜ ਗੁਰਬਚਨ ਸਿੰਘ ਦੀ ਅਗਵਾਈ ਵਿੱਚ ਸਹਾਇਕ ਥਾਣੇਦਾਰ ਸੁਖਵੀਰ ਸਿੰਘ, ਹੌਲਦਾਰ ਕੁਲਦੀਪ ਸਿੰਘ ਅਤੇ ਗੁਰਸ਼ਰਨ ਸਿੰਘ ’ਤੇ ਅਧਾਰਿਤ ਟੀਮ ਨੇ ਟਾਹਲੀ ਵਾਲਾ ਚੌਕ ਤੋਂ ਸ੍ਰੀ ਦੁਰਗਾ ਮੰਦਿਰ ਚੌਕ ਤੱਕ ਵਿਸ਼ੇਸ ਮੁਹਿੰਮ ਚਲਾ ਕੇ ਗਲਤ ਪਾਰਕਿੰਗ ਕੀਤੇ ਵਾਹਨਾਂ ਦੇ ਇੱਕ ਦਰਜਨ ਤੋਂ ਵੱਧ ਵਾਹਨ ਚਾਲਕਾਂ ਦੇ ਚਲਾਨ ਕੱਟੇ। ਇਸ ਮੌਕੇ ਉਨ੍ਹਾਂ ਵਾਹਨ ਚਾਲਕਾਂ ਨੂੰ ਸੜਕੀ ਨਿਯਮਾਂ ਦੀ ਪਾਲਣਾ ਕਰਦਿਆਂ ਆਪਣੇ ਵਾਹਨ ਪ੍ਰਵਾਨਿਤ ਪਾਰਕਿੰਗ ਵਾਲੀ ਥਾਂ ਤੇ ਖੜ੍ਹੇ ਕਰਨ ਲਈ ਪ੍ਰੇਰਿਆ। ਇਸ ਮੌਕੇ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਮੁਹਿੰਮ ਆਉਣ ਵਾਲੇ ਸਮੇਂ ਵਿੱਚ ਚਾਲੂ ਰੱਖੀ ਜਾਵੇਗੀ। -ਪੱਤਰ ਪ੍ਰੇਰਕ