ਪੱਤਰ ਪ੍ਰੇਰਕ
ਰਾਜਪੁਰਾ, 12 ਮਈ
ਐਸ.ਡੀ.ਐਮ ਹਿਮਾਸ਼ੂ ਗੁਪਤਾ ਨੇ ਇਥੋਂ ਦੇ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨੂੰ ਲਿਜਾਉਣ ਵਾਲੀਆਂ ਢਾਈ ਦਰਜਨ ਬੱਸਾਂ ਦੀ ਚੈਕਿੰਗ ਕੀਤੀ ਅਤੇ ਜਿਸ ਦੌਰਾਨ ਪੰਜ ਬੱਸਾਂ ਦੇ ਚਲਾਨ ਕੀਤੇ ਗਏ ਤੇ ਇੱਕ ਬੱਸ ਨੂੰ ਜ਼ਬਤ ਕੀਤਾ ਗਿਆ। ਜਾਣਕਾਰੀ ਅਨੁਸਾਰ ਐਸਡੀਐਮ ਨੇ ਟ੍ਰੈਫਿਕ ਪੁਲੀਸ ਦੇ ਇੰਚਾਰਜ ਗੁਰਬਚਨ ਸਿੰਘ ਸਮੇਤ ਸਰਹਿੰਦ-ਪਟਿਆਲਾ ਬਾਈਪਾਸ ’ਤੇ ਵਿਸ਼ੇਸ਼ ਨਾਕਾਬੰਦੀ ਕਰਕੇ ਇਥੋਂ ਦੇ ਮੁਕਤ ਪਬਲਿਕ ਸਕੂਲ, ਹੋਲੀ ਐਂਜਲਜ਼ ਸਕੂਲ, ਐਂਜਲ ਵੈਲੀ ਅਤੇ ਸਕਾਲਰਜ ਪਬਲਿਕ ਸਕੂਲ ਦੀਆਂ ਕਰੀਬ ਢਾਈ ਦਰਜਨ ਬੱਸਾਂ ਦੀ ਚੈਕਿੰਗ ਕੀਤੀ। ਸੜਕੀ ਨਿਯਮਾਂ ਦੀ ਉਲੰਘਣਾ ਕਰਨ ’ਤੇ ਪੰਜ ਬੱਸਾਂ ਦੇ ਚਲਾਨ ਕੀਤੇ ਗਏ ਤੇ ਇੱਕ ਬੱਸ ਨੂੰ ਜ਼ਬਤ ਕੀਤਾ ਗਿਆ।