ਪੱਤਰ ਪ੍ਰੇਰਕ
ਸੁਨਾਮ ਊਧਮ ਸਿੰਘ ਵਾਲਾ, 20 ਜੂਨ
ਇਥੋਂ ਦੇ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ, ਪੀਐੱਨਟੀ ਸਰਕਾਰੀ ਕਾਲਜ ਦੋਸ਼ਾਪਾਨੀ (ਨੈਨੀਤਾਲ) ਉਤਰਾਖੰਡ ਦੇ ਸਾਂਝੇ ਸਹਿਯੋਗ ਨਾਲ, ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਨੈਸ਼ਨਲ ਵੈੱਬ ਕਾਨਫਰੰਸ ਹੋਈ। ‘ਸਿਹਤਮੰਦ ਭਾਰਤ: ਯੋਗ, ਮਾਨਸਿਕ ਸਿਹਤ ਅਤੇ ਖੇਡਾਂ’ ਵਿਸ਼ੇ ’ਤੇ ਕਰਵਾਏ ਗਏ ਵੈਬ ਸੈਮੀਨਾਰ ਦੀ ਕਨਵੀਨਰ ਡਾ. ਰਮਨਦੀਪ ਕੌਰ, ਐੱਨਐੱਸਐੱਸ, ਪ੍ਰੋਗਰਾਮ ਅਫ਼ਸਰ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ। ਮੁੱਖ ਮਹਿਮਾਨ ਵਿਨੈ ਕੁਮਾਰ, ਡਾਇਰੈਕਟਰ ਐੱਨਐੱਸਐੱਸ, ਪੱਛਮੀ ਬੰਗਾਲ ਨੇ ਚੰਗੀ ਸਿਹਤ ਦਾ ਅਧਾਰ ਯੋਗਾ ਅਤੇ ਮੈਡੀਟੇਸ਼ਨ ਦੱਸਿਆ। ਕਾਨਫਰੰਸ ਦੀ ਪ੍ਰਧਾਨਗੀ ਕਰਦੇ ਹੋਏ ਪ੍ਰਿੰਸੀਪਲ ਕਾਮਨਾ ਗੁਪਤਾ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ, ਰਾਸ਼ਟਰੀ ਏਕੀਕਰਨ ਦਾ ਸਬੂਤ ਹਨ। ਪ੍ਰਿੰਸੀਪਲ ਡਾ. ਅਜ਼ਰਾ ਪਰਵੀਨ, (ਦੋਸ਼ਾਪਾਨੀ, ਉੱਤਰਾਖੰਡ) ਨੇ ਯੋਗ ਨੂੰ ਰੋਜ਼ਾਨਾ ਜੀਵਨ ਵਿੱਚ ਸ਼ਾਮਲ ਕਰਨ, ਮੁੱਖ ਬੁਲਾਰੇ ਡਾ. ਮੇਘਾ ਬਹੁਗੁਣਾ (ਦੇਹਰਾਦੂਨ) ਨੇ ਯੋਗ ਦੇ ਵੱਖ-ਵੱਖ ਰੂਪਾਂ ਬਾਰੇ, ਸਪੀਕਰ ਦਿਨੇਸ਼ ਚੰਦਰ, ਦਿੱਲੀ, ਨੇ ਮਾਨਸਿਕ ਤਣਾਅ ਤੋਂ ਮੁਕਤੀ ਬਾਰੇ, ਮਨਦੀਪ ਸਿੰਘ, ਡੀਪੀਈ, ਪੰਜਾਬ ਨੇ ਖੇਡਾਂ ਨੂੰ ਜ਼ਮੀਨੀ ਪੱਧਰ ’ਤੇ ਪ੍ਰਫੁੱਲਤ ਕਰਨ ਬਾਰੇ ਦੱਸਿਆ। ਇਸ ਮੌਕੇ ਮੈਡਮ ਮਯੂਰੀ ਗੋਗੋਈ (ਅਸਾਮ) ਵਿਦਿਆਰਥਣ ਪੂਜਾ ਸ਼ਰਮਾ, ਪੰਜਾਬ ਅਤੇ ਪ੍ਰਗਿਆ ਤਿਵਾੜੀ, ਉੱਤਰਾਖੰਡ, ਕਾਨਫਰੰਸ ਦੇ ਪ੍ਰਬੰਧਕ ਡਾ.ਐੱਮਸੀ ਆਰਿਆ, ਉੱਤਰਾਖੰਡ ਅਤੇ ਕੋ-ਕਨਵੀਨਰ ਮੈਡਮ ਲਕਸ਼ਮੀ ਬਸਨੇਤ, ਸਿੱਕਮ ਨੇ ਵੀ ਸੰਬੋਧਨ ਕੀਤਾ। ਕਾਨਫਰੰਸ ਵਿੱਚ ਕਈ ਰਾਜਾਂ ਤੋਂ ਪ੍ਰਤੀਯੋਗੀ ਸ਼ਾਮਲ ਹੋਏ |