ਖੇਤਰੀ ਪ੍ਰਤੀਨਿਧ
ਪਟਿਆਲਾ, 30 ਅਕਤੂਬਰ
ਮੁੱਕੇਬਾਜ਼ੀ ਵਿਚ ਕੌਮਾਂਤਰੀ ਤੇ ਕੌਮੀ ਪੱਧਰ ’ਤੇ ਦੋ ਦਰਜਨ ਤੋਂ ਵੱੱਧ ਸੋਨ ਤਗ਼ਮੇ ਜਿੱਤਣ ਵਾਲੇ ਮੁੱਕੇਬਾਜ਼ ਹਰਪਾਲ ਸਿੰਘ ਨੂੰ ਪੰਜਾਬ ਸਰਕਾਰ ਨੇ ਪਟਿਆਲਾ ਵਿੱਚ ਐੱਸ.ਪੀ. (ਸਿਟੀ) ਵਜੋਂ ਤਾਇਨਾਤ ਕੀਤਾ ਹੈ। ਮੁੱਕੇਬਾਜ਼ ਤੋਂ ਪੁਲੀਸ ਅਧਿਕਾਰੀ ਬਣੇ ਹਰਪਾਲ ਸਿੰਘ ਪਹਿਲਾਂ ਪਟਿਆਲਾ ’ਚ ਹੀ ਐੱਸਐੱਚਓ ਅਤੇ ਡੀਐੱਸਪੀ ਰਹਿ ਚੁੱੱਕੇ ਹਨ। ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਤੋਂ ਬਦਲ ਕੇ ਆਏ ਐੱਸਪੀ ਹਰਪਾਲ ਸਿੰਘ ਨੇ ਇੱਥੇ ਆਈਪੀਐੱਸ ਵਰੁਣ ਸ਼ਰਮਾ ਦੀ ਥਾਂ ਲਈ ਹੈ। ਸ੍ਰੀ ਸ਼ਰਮਾ ਨੂੰ ਸਰਕਾਰ ਨੇ ਫ਼ਰੀਦਕੋਟ ਦਾ ਐੱਸਐੱਸਪੀ ਤਾਇਨਾਤ ਕੀਤਾ ਹੈ।