ਸਨੌਰ: ਕਾਫ਼ੀ ਸਮੇਂ ਤੱਕ ਸਨੌਰ ਤੋਂ ‘ਆਪ’ ਦੇ ਹਲਕਾ ਇੰਚਾਰਜ ਵਜੋਂ ਡਿਊਟੀ ਨਿਭਾਅ ਚੁੱੱਕੇ ਇੰਦਰਜੀਤ ਸਿੰਘ ਸੰਧੂ ਦੀਆਂ ਪਾਰਟੀ ਪ੍ਰਤੀ ਉਸਾਰੂ ਸਰਗਰਮੀਆਂ ਦੇ ਮੱਦੇਨਜ਼ਰ ਉਨ੍ਹਾਂ ਨੂੰ ਤਰੱਕੀ ਦੇ ਕੇ ‘ਆਪ’ ਦਾ ਸੂਬਾਈ ਜੁਆਇੰਟ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ‘ਆਪ’ ਦੇ ਕਿਸਾਨ ਵਿੰਗ ਦਾ ਸੂਬਾਈ ਅਹੁਦੇਦਾਰ ਵੀ ਬਣਾਇਆ ਗਿਆ ਸੀ। ਜ਼ਿਕਰਯੋਗ ਹੈ ਕਿ ਅਕਾਲੀ ਪਿਛੋਕੜ ਵਾਲ਼ੇ ਇੰਦਰਜੀਤ ਸੰਧੂ ਪੰਚਾਇਤ ਸਮਿਤੀ ਦੇ ਮੈਂਬਰ ਸਮੇਤ ਕਈ ਹੋਰ ਵਕਾਰੀ ਅਹੁਦਿਆਂ ’ਤੇ ਵੀ ਰਹਿ ਚੁੱਕੇ ਹਨ। ਹੁਣ ‘ਆਪ’ ਦੀ ਲੀਡਰਸ਼ਿਪ ’ਚ ਵੀ ਉਨ੍ਹਾਂ ਦਾ ਚੰਗਾ ਨਾਮ ਹੈ। -ਖੇਤਰੀ ਪ੍ਰਤੀਨਿਧ