ਖੇਤਰੀ ਪ੍ਰਤੀਨਿਧ
ਪਟਿਆਲਾ, 30 ਜੂਨ
ਸਰਕਾਰੀ ਰਾਜਿੰਦਰਾ ਹਸਪਤਾਲ ਅਤੇ ਮੈਡੀਕਲ ਕਾਲਜ ਪਟਿਆਲਾ ਦੇ ਠੇਕਾ ਆਧਾਰਤ ਚੌਥਾ ਦਰਜਾ ਅਤੇ ਆਊਟਸੋਰਸਿਜ਼ ਕਰਮਚਾਰੀਆਂ ਵੱਲੋਂ ਆਪਣੀਆਂ ਸੇਵਾਵਾਂ ਰੈਗੂਲਰ ਕਰਨ ਦੀ ਮੰਗ ਸਬੰਧੀ ਸ਼ੁਰੂ ਕੀਤੀਆਂ ਰੈਲੀਆਂ ਦਾ ਸਿਲਸਿਲਾ ਅੱਜ ਦਸਵੇਂ ਦਿਨ ਵੀ ਜਾਰੀ ਰਿਹਾ। ਇਨ੍ਹਾਂ ਪ੍ਰਦਰਸ਼ਨਾਂ ਦਾ ਸਰਕਾਰ ’ਤੇ ਅਸਰ ਨਾ ਹੋਣ ’ਤੇ ਉਨ੍ਹਾਂ ਨੇ ਪਹਿਲੀ ਜੁਲਾਈ ਤੋਂ ਅਣਮਿੱਥੇ ਸਮੇਂ ਦੀ ਹੜਤਾਲ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ। ਇਸ ਤਹਿਤ ਇੱਥੋਂ ਦੇ ਚਾਰ ਸੌ ਤੋਂ ਵੱਧ ਠੇਕਾ ਮੁਲਾਜ਼ਮ ਹੜਤਾਲ ’ਤੇ ਜਾਣਗੇ। ਇਨ੍ਹਾਂ ਵਿੱਚ ਦਰਜਾ ਚਾਰ ਮੁਲਾਜ਼ਮ, ਸਫ਼ਾਈ ਸੇਵਕ, ਮਲਟੀਟਾਸਕ ਵਰਕਰ, ਵਾਰਡ ਅਟੈਂਡੈਂਟ ਅਤੇ ਕਰੋਨਾ ਯੋਧੇ ਸ਼ਾਮਲ ਹਨ। ਇਸ ਮੌਕੇ ਸਵਰਨ ਸਿੰਘ ਬੰਗਾ, ਰੇਨੂੰ ਖੋਖਰ, ਗੁਰਲਾਲ ਸਿੰਘ, ਗਗਨਦੀਪ ਕੌਰ, ਰਾਕੇਸ਼ ਕਲਿਆਣ, ਅਰੁਨ ਕੁਮਾਰ, ਕਿਸ਼ੋਰ ਕੁਮਾਰ, ਰਾਜੇਸ਼ ਗੋਲੂ ਹਾਜ਼ਰ ਸਨ।