ਰਾਜਪੁਰਾ: ਸਰਹਿੰਦ-ਅੰਬਾਲਾ ਬਾਈਪਾਸ ’ਤੇ ਇੱਥੋਂ ਦੀ ਟਰੱਕ ਅਪਰੇਟਰਜ਼ ਸੁਸਾਇਟੀ ਦੇਦਫ਼ਤਰ ਦਾ ਉਦਘਾਟਨ ਪ੍ਰਧਾਨ ਹਰਵਿੰਦਰ ਸਿੰਘ ਵਾਲੀਆ ਨੇ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਰਾਜਪੁਰਾ ਟਰੱਕ ਅਪਰੇਟਰ ਯੂਨੀਅਨ ਕੁਝ ਟਰੱਕ ਅਪਰੇਟਰਾਂ ਦੀ ਆਪਸੀ ਖਹਬਿਾਜ਼ੀ ਕਾਰਨ 1995 ਵਿੱਚ ਭੰਗ ਹੋ ਗਈ ਸੀ। ਇਸ ਤੋਂ ਕੁਝ ਸਮੇਂ ਮਗਰੋਂ ਪੰਜਾਬ ਪੁਲੀਸ ਨੇ ਟਰੱਕ ਯੂਨੀਅਨ ਦੇ ਦਫ਼ਤਰ ਵਾਲੀ ਇਮਾਰਤ ਵਿੱਚ ਪੁਲੀਸ ਚੌਕੀ ਬਣਾ ਲਈ। ਉਨ੍ਹਾਂ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਯੂਨੀਅਨ ਨੂੰ ਉਸ ਦੀ ਇਮਾਰਤ ’ਤੇ ਜਗ੍ਹਾ ਵਾਪਸ ਕੀਤੀ ਜਾਵੇ। ਇਸ ਮੌਕੇ ਨਿਊ ਪਬਲਿਕ ਕੈਂਟਰ ਸੁਸਾਇਟੀ ਦੇ ਪ੍ਰਧਾਨ ਜਗਵੀਰ ਸਿੰਘ ਨਾਗਰਾ, ਚੇਅਰਮੈਨ ਬਲਵਿੰਦਰ ਸਿੰਘ ਕੋਟਲਾ, ਗੁਰਵਿੰਦਰ ਸਿੰਘ ਮਿੰਟੂ, ਕੁਲਵੰਤ ਸਿੰਘ ਭਿੰਡਰ, ਵਿਜੇ ਕੁਮਾਰ ਅਤੇ ਜੈਪਾਲ ਜੋਗਾ ਹਾਜ਼ਰ ਸਨ। -ਪੱਤਰ ਪ੍ਰੇਰਕ