ਸਰਬਜੀਤ ਸਿੰਘ ਭੰਗੂ
ਪਟਿਆਲਾ, 19 ਮਈ
ਮਹਿੰਗਾਈ ਖ਼ਿਲਾਫ਼ ਕਾਂਗਰਸ ਨੇ ਅੱਜ ਸਥਾਨਕ ਸ਼ਹਿਰ ਵਿਚ ਕੇਂਦਰ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ। ਇਸ ਦੌਰਾਨ ਸ਼ੇਰਾਂਵਾਲਾ ਗੇਟ ਤੋਂ ਕਿਲ੍ਹਾ ਚੌਕ ਤੱਕ ਮਾਰਚ ਕੀਤਾ ਗਿਆ। ਇਸ ਦੌਰਾਨ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਹਾਥੀ ‘ਤੇ ਸਵਾਰ ਸਨ। ਹਾਥੀ ‘ਤੇ ਮਹਿੰਗਾਈ ਸਬੰਧੀ ਨਾਅਰੇ ਲਿਖੇ ਹੋਏ ਸਨ। ਇਸ ਮੌਕੇ ਦੋ ਸਾਬਕਾ ਵਿਧਾਇਕ ਹਰਦਿਆਲ ਕੰਬੋਜ ਤੇ ਕਾਕਾ ਰਾਜਿੰਦਰ ਸਿੰਘ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਨਰਿੰਦਰਪਾਲ ਲਾਲੀ ਅਤੇ ਨੌਜਵਾਨ ਆਗੂ ਸ਼ੈਰੀ ਰਿਆੜ ਸਮੇਤ ਕਈ ਹੋਰ ਮੌਜੂਦ ਸਨ।