ਨਾਜਾਇਜ਼ ਸ਼ਰਾਬ ਸਣੇ ਚਾਰ ਜਣੇ ਕਾਬੂ
ਲਹਿਰਾਗਾਗਾ: ਨਾਜਾਇਜ਼ ਸ਼ਰਾਬ ਖ਼ਿਲਾਫ਼ ਚਲਾਈ ਮੁਹਿੰਮ ਅਧੀਨ ਏਐਸਆਈ ਲਖਵੀਰ ਸਿੰਘ ਨੇ ਮੋਟਰਸਾਈਕਲ ਸਵਾਰ ਜਗਤਾਰ ਸਿੰਘ ਤਾਰੀ ਵਾਸੀ ਕਾਲਬੰਜਾਰਾ ਨੂੰ 13 ਬੋਤਲਾਂ ਸ਼ਰਾਬ ਸਣੇ ਕਾਬੂ ਕੀਤਾ। ਕਰਾਈਮ ਬ੍ਰਾਂਚ ਦੇ ਏਐੱਸਆਈ ਗੁਰਭੇਜ ਸਿੰਘ ਨੇ ਮੋਟਰਸਾਈਕਲ ਸਵਾਰ ਗੁਰਵਿੰਦਰ ਸਿੰਘ ਬੱਬੂ ਵਾਸੀ ਸ਼ਾਦੀਹਰੀ ਨੂੰ 84 ਬੋਤਲਾਂ ਸ਼ਰਾਬ ਸਣੇ ਕਾਬੂ ਕੀਤਾ। ਏਐਸਆਈ ਮਿੱਠੂ ਰਾਮ ਨੇ ਮੋਟਰਸਾਈਕਲ ਸਵਾਰ ਸੁਖਵਿੰਦਰ ਸਿੰਘ ਵਾਸੀ ਭੁਟਾਲ ਖੁਰਦ ਨੂੰ 56 ਬੋਤਲਾਂ ਸ਼ਰਾਬ ਸਣੇ ਕਾਬੂ ਕੀਤਾ। ਧਰਮਗੜ੍ਹ ਦੇ ਏਐਸਆਈ ਨਰਿੰਦਰ ਸਿੰਘ ਨੇ ਗੁਰਪ੍ਰੀਤ ਸਿੰਘ ਨੂੰ ਨਾਜਾਇਜ਼ ਸ਼ਰਾਬ ਦੀਆਂ 10 ਬੋਤਲਾਂ ਸਣੇ ਕਾਬੂ ਕੀਤਾ। -ਪੱਤਰ ਪ੍ਰੇਰਕ