ਪੱਤਰ ਪ੍ਰੇਰਕ
ਘਨੌਰ, 9 ਜੂਨ
ਸਦਰ ਪੁਲੀਸ ਨੇ ਮਾਈਨਿੰਗ ਵਿਭਾਗ ਦੇ ਇੰਸਪੈਕਟਰ ਵਿਕਰਮਜੀਤ ਸਿੰਘ ਦੀ ਸ਼ਿਕਾਇਤ ’ਤੇ ਹਲਕਾ ਘਨੌਰ ਦੇ ਪਿੰਡ ਨੇਪਰਾਂ ਵਿੱਚ ਛਾਪਾ ਮਾਰ ਕੇ ਨਾਜਾਇਜ਼ ਮਾਈਨਿੰਗ ਵਾਲੀ ਥਾਂ ਤੋਂ ਇੱਕ ਮਿੱਟੀ ਦਾ ਭਰਿਆ ਟਿੱਪਰ ਬਰਾਮਦ ਕੀਤਾ।
ਇਸ ਸਬੰਧੀ ਸਦਰ ਪੁਲੀਸ ਨੇ ਜਸਪ੍ਰੀਤ ਸਿੰਘ ਵਾਸੀ ਪਿੰਡ ਬੁਰਜ ਕਾਹਨ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ, ਹਰਦੀਪ ਸਿੰਘ ਵਾਸੀ ਪਿੰਡ ਕਰਨਵਾਲਾ ਜ਼ਿਲ੍ਹਾ ਬਰਨਾਲਾ, ਅੰਗਰੇਜ਼ ਸਿੰਘ ਵਾਸੀ ਪਿੰਡ ਰਾਣੀਆਂ ਜ਼ਿਲ੍ਹਾ ਮੋਗਾ, ਸੁਨੀਲ ਅਰੋੜਾ ਵਾਸੀ ਸਿਰਸਾ ਹਰਿਆਣਾ ਅਤੇ ਅਣਪਛਾਤੇ ਜ਼ਮੀਨ ਮਾਲਕ ਖ਼ਿਲਾਫ਼ ਨਾਜਾਇਜ਼ ਮਾਈਨਿੰਗ ਦਾ ਕੇਸ ਦਰਜ ਕੀਤਾ ਹੈ ਪ੍ਰੰਤੂ ਸਾਰੇ ਮੁਲਜ਼ਮ ਫਰਾਰ ਹਨ।