ਪਟਿਆਲਾ: ਵਿਦੇਸ਼ ਭੇਜਣ ਦੇ ਇੱਕ ਮਾਮਲੇ ’ਚ ਹੋਈ 25 ਲੱਖ ਰੁਪਏ ਦੀ ਠੱਗੀ ਦੇ ਮਾਮਲੇ ’ਚ ਸਥਾਨਕ ਪੁਲੀਸ ਨੇ ਇੱਕ ਜੋੜੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧੀ ਪੁਲੀਸ ਕੋਲ ਦਰਜ ਕਰਵਾਈ ਗਈ ਸ਼ਿਕਾਇਤ ’ਚ ਗੁਰਪ੍ਰੀਤ ਸਿੰਘ ਵਾਸੀ ਮੁਹੱਲਾ ਖਾਂਸੀਆਂ ਵਾਲਾ ਸਨੌਰ ਨੇ ਕਮਲ ਕੁਮਾਰ ਅਤੇ ਉਸ ਦੀ ਪਤਨੀ ਖਿਲਾਫ਼ ਅਜਿਹੇ ਦੋਸ਼ ਲਾਏ ਹਨ ਜਿਸ ’ਤੇ ਪੁਲੀਸ ਨੇ ਪਤੀ ਪਤਨੀ ਖਿਲਾਫ਼ ਧਾਰਾ 420 ਤਹਿਤ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਇਸ ਜੋੜੇ ਨੇ ਉਸ ਨੂੰ ਵਿਦੇਸ਼ ਭੇਜਣ ਦੇ ਨਾਮ ’ਤੇ 25 ਲੱਖ ਰੁਪਏ ਲਏ ਸਨ, ਪਰ ਬਾਅਦ ’ਚ ਨਾ ਤਾਂ ਵਿਦੇਸ਼ ਭੇਜਿਆ ਗਿਆ ਤੇ ਨਾ ਹੀ ਉਸ ਦੇ ਪੈਸੇ ਹੀ ਵਾਪਸ ਕੀਤੇ ਗਏ। – ਖੇਤਰੀ ਪ੍ਰਤੀਨਿਧ